ਕੇਰਲ ਦੇ ਟੂਰਿਜ਼ਮ ਨੂੰ ਸਫ਼ਲ ਬਣਾਉਣਾ ਦੇਸ਼ ਦੀ ਲੋੜ- ਕੇਰਲ ਦੇ ਸੈਰ ਸਪਾਟਾ ਮੰਤਰੀ

ਤਿਰੂਵੰਨਤਪੁਰਮ, 31 ਜਨਵਰੀ- ਕੇਰਲ ਦੇ ਸੈਰ ਸਪਾਟਾ ਮੰਤਰੀ ਪੀ.ਏ. ਮੁਹੰਮਦ ਰਿਆਸ ਨੇ 2023 ਕੇਂਦਰੀ ਬਜਟ ਕੇਂਦਰੀ ਬਜਟ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਕੇਰਲ ਦੇ ਸੈਰ-ਸਪਾਟੇ ਨੂੰ ਵਿਸ਼ਵ ਮਾਨਤਾ ਦੇਣ ਦਾ ਸਮਾਂ ਆ ਗਿਆ ਹੈ। ਕੇਰਲ ਦੇ ਟੂਰਿਜ਼ਮ ਨੂੰ ਸਫ਼ਲ ਬਣਾਉਣਾ ਸਾਡੇ ਦੇਸ਼ ਦੀ ਲੋੜ ਹੈ। ਮੈਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਕੇਂਦਰੀ ਬਜਟ ਵਿਚ ਇਸ ਪੱਧਰ ’ਤੇ ਇਸ ਨੂੰ ਵੇਖੇਗੀ।