ਬਜਟ 2-4 ਰਾਜਾਂ ਦੀਆਂ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਪੇਸ਼ ਕੀਤਾ ਗਿਆ- ਕਾਂਗਰਸ ਪ੍ਰਧਾਨ
ਨਵੀਂ ਦਿੱਲੀ, 1 ਫ਼ਰਵਰੀ- ਬਜਟ ਸੰਬੰਧੀ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਬਜਟ 2-4 ਰਾਜਾਂ ਦੀਆਂ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਪੇਸ਼ ਕੀਤਾ ਗਿਆ ਹੈ। ਇਹ ਬਜਟ ਨਹੀਂ ਸਗੋਂ ਚੋਣ ਭਾਸ਼ਣ ਹੈ। ਬਾਹਰੋਂ ਜੋ ਵੀ ਕਿਹਾ ਹੈ, ਉਸ ਨੂੰ ਇਸ ਬਜਟ ਵਿਚ ਜੁਮਲੇ ਲਗਾ ਕੇ ਮੁੜ ਸੁਰਜੀਤ ਕੀਤਾ ਹੈ। ਬਜਟ ’ਚ ਮਹਿੰਗਾਈ ਤੋਂ ਕੋਈ ਰਾਹਤ ਨਹੀਂ ਦਿੱਤੀ ਗਈ ਸਗੋਂ ਇਸ ਵਿਚ ਵਾਧਾ ਹੋਇਆ ਹੈ, ਜਿਸ ਦਾ ਧਿਆਨ ਰੱਖਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪਹਿਲਾਂ ਕਿਹਾ ਸੀ ਕਿ ਉਹ ਹਰ ਸਾਲ 2 ਕਰੋੜ ਨੌਕਰੀਆਂ ਦੇਣਗੇ। ਸਰਕਾਰੀ ਅਸਾਮੀਆਂ ਭਰਨ ਲਈ ਵੀ ਕੁਝ ਨਹੀਂ ਹੋਇਆ। ਗਰੀਬਾਂ, ਬੇਰੁਜ਼ਗਾਰਾਂ ਲਈ ਇਸ ਬਜਟ ਵਿਚ ਕੁਝ ਨਹੀਂ।