JALANDHAR WEATHER

ਮਾਤਾ ਚਿੰਤਪੁਰਨੀ ਵਿਖੇ ਮੱਥਾ ਟੇਕਣ ਗਏ ਦੁਕਾਨਦਾਰ ਦੀ ਮੌਤ

ਬਲਾਚੌਰ, 16 ਜੂਨ (ਦੀਦਾਰ ਸਿੰਘ ਬਲਾਚੌਰੀਆ)-ਸੋਨੂ ਕਿਰਿਆਨਾ ਸਟੋਰ ਭੱਦੀ ਰੋਡ ਬਲਾਚੌਰ ਦੇ ਮਾਲਕ ਰਜੇਸ਼ ਕੁਮਾਰ ਸੋਨੂੰ ਪੁੱਤਰ ਵੇਦ ਪ੍ਰਕਾਸ਼ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਿਰਿਆਨਾ ਯੂਨੀਅਨ ਦੇ ਆਗੂ ਰਾਜੂ ਅਨੰਦ ਨੇ ਦੱਸਿਆ ਕਿ ਧਾਰਮਿਕ ਖਿਆਲਾਂ ਦੇ ਧਾਰਨੀ 46 ਸਾਲਾ ਰਜੇਸ਼ ਕੁਮਾਰ ਆਪਣੀ ਪੁੱਤਰੀ ਨਾਲ ਮਾਤਾ ਚਿੰਤਪੁਰਨੀ ਹਿਮਾਚਲ ਪ੍ਰਦੇਸ਼ ਵਿਖੇ ਮੱਥਾ ਟੇਕਣ ਲਈ ਗਿਆ ਸੀ ਕਿ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਸਮਾਜ ਸੇਵੀ ਰਾਮਪਾਲ ਮਹੇਸੀ ਵਿੱਕੀ ਧੀਮਾਨ ਮਿਰਤਕ ਦੇਹ ਨੂੰ ਬਲਾਚੌਰ ਲਿਆਏ। ਰਾਜੇਸ਼ ਕੁਮਾਰ ਦਾ ਕੱਲ੍ਹ ਸਸਕਾਰ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ