ਜੀ.ਐਮ.ਐਫ਼.ਸੀ. ਲੈਬ ਪ੍ਰਾਈਵੇਟ ਲਿਮਟਿਡ ਦੇ ਇਕ ਰਿਐਕਟਰ ਵਿਚ ਧਮਾਕਾ
ਅਮਰਾਵਤੀ, 31 ਜਨਵਰੀ- ਆਂਧਰਾ ਪ੍ਰਦੇਸ਼ ਦੇ ਅਨਾਕਾਪੱਲੇ ਜ਼ਿਲ੍ਹੇ ’ਚ ਜੀ.ਐਮ.ਐਫ਼.ਸੀ. ਲੈਬ ਪ੍ਰਾਈਵੇਟ ਲਿਮਟਿਡ ਦੇ ਰਿਐਕਟਰ ’ਚ ਧਮਾਕਾ ਹੋਣ ਦੀ ਖ਼ਬਰ ਹੈ। ਮੌਕੇ ’ਤੇ ਫ਼ਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਪਹੁੰਚ ਗਈਆਂ ਤੇ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਖ਼ਤਰੇ ਨੂੰ ਦੇਖਦੇ ਹੋਏ ਆਸ-ਪਾਸ ਦੀਆਂ ਫ਼ੈਕਟਰੀਆਂ ਬੰਦ ਕਰ ਦਿੱਤੀਆਂ ਗਈਆਂ ਹਨ।