ਖ਼ੋਜੇਵਾਲ ਵਿਖੇ ਇਕ ਚਰਚ ’ਤੇ ਈ.ਡੀ. ਟੀਮ ਦੀ ਰੇਡ

ਕਪੂਰਥਲਾ, 31 ਜਨਵਰੀ (ਅਮਰਜੀਤ ਕੋਮਲ, ਅਮਨਜੋਤ ਸਿੰਘ ਵਾਲੀਆ)-ਜ਼ਿਲ੍ਹਾ ਕਪੂਰਥਲਾ ਦੇ ਪਿੰਡ ਖ਼ੋਜੇਵਾਲ ਵਿਖੇ ਸਥਿਤ ਇਕ ਚਰਚ ’ਤੇ ਈ.ਡੀ. ਟੀਮ ਦੀ ਵਲੋਂ ਅੱਜ ਸਵੇਰੇ ਰੇਡ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਟੀਮ ਵਿਚ 100 ਤੋਂ ਵੱਧ ਮੈਂਬਰ ਹਨ ਅਤੇ ਮੌਕੇ ’ਤੇ ਵੱਡੀ ਗਿਣਤੀ ਵਿਚ ਪੈਰਾਮਿਲਟਰੀ ਫ਼ੋਰਸ ਤਾਇਨਾਤ ਕੀਤੀ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਟੀਮ ਵਲੋਂ ਚਰਚ ਦੇ ਮੁੱਖ ਪਾਸਟਰ ਦੀ ਰਿਹਾਇਸ਼ ਤੋਂ ਇਲਾਵਾ ਉਨ੍ਹਾਂ ਦੇ ਵੱਖ ਵੱਖ ਟਿਕਾਣਿਆਂ ’ਤੇ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਮੌਕੇ ਚਰਚ ਤੇ ਰਿਹਾਇਸ਼ ਦੇ ਬਾਹਰ ਵੱਡੀ ਗਿਣਤੀ ’ਚ ਪੈਰਾਮਿਲਟਰੀ ਫ਼ੋਰਸ ਤਾਇਨਾਤ ਹੈ। ਪਰ ਹਾਲੇ ਤੱਕ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਕੋਈ ਨਹੀਂ ਕਰ ਰਿਹਾ। ਖ਼ਬਰ ਲਿਖੇ ਜਾਣ ਤੱਕ ਈ.ਡੀ. ਟੀਮ ਵਲੋਂ ਜਾਂਚ ਜਾਰੀ ਸੀ।