JALANDHAR WEATHER

ਬੱਸ ਦੀ ਟੱਕਰ ਵੱਜਣ ਨਾਲ ਨੌਜਵਾਨ ਦੀ ਹੋਈ ਮੌਤ

ਮੱਖੂ,28 ਮਈ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ)-ਮੱਖੂ ਦੇ ਨਜ਼ਦੀਕ ਨੈਸ਼ਨਲ ਹਾਈਵੇ-54 'ਤੇ ਸਥਿਤ ਤਾਜ਼ ਢਾਬਾ ਤੋਂ ਅੱਧਾ ਕਿਲੋਮੀਟਰ ਜ਼ੀਰਾ ਵਾਲੀ ਤਰਫੋਂ ਮਖੂ ਨੂੰ ਆ ਰਹੀ ਨਿਊ ਦੀਪ ਬੱਸ ਦੀ ਸਾਈਡ ਵੱਜਣ ਕਾਰਨ ਨੌਜਵਾਨ ਮਨਜੀਤ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਮਨਜੀਤ ਸਿੰਘ ਪੁੱਤਰ ਪਵਨ ਕੁਮਾਰ ਦੇ ਭਰਾ ਰਾਜ ਕੁਮਾਰ ਵਾਸੀ ਮਖੂ ਦੇ ਬਿਆਨਾਂ ਮੁਤਾਬਕ ਮੈਂ ਆਪਣੇ ਭਰਾ ਮਨਜੀਤ ਸਿੰਘ ਨਾਲ ਮੋਟਰ ਸਾਈਕਲ 'ਤੇ ਦੁਕਾਨ ਦਾ ਸਮਾਨ ਲੈਣ ਵਾਸਤੇ ਜ਼ੀਰਾ ਵੱਲ ਜਾ ਰਹੇ ਸੀ। ਜਦ ਅਸੀਂ ਤਾਜ਼ ਢਾਬੇ ਦੇ ਨਜ਼ਦੀਕ ਪਹੁੰਚੇ ਤਾਂ ਮੇਰਾ ਭਰਾ ਨੂੰ ਪਿਆਸ ਲੱਗੀ ਜਦੋਂ ਉਹ ਤਾਜ਼ ਢਾਬੇ ਤੋਂ ਪਾਣੀ ਲੈਣ ਲਈ ਸੜਕ ਦੀ ਦੂਸਰੀ ਤਰਫ਼ ਜਾਣ ਲੱਗਾ ਸੜਕ ਪਾਰ ਕਰਦਿਆਂ ਜ਼ੀਰਾ ਵਾਲੇ ਪਾਸੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਦੀਪ ਬੱਸ ਦੇ ਡਰਾਈਵਰ ਨੇ ਬਿਨ੍ਹਾਂ ਹਾਰਨ ਦਿੱਤੇ ਬੱਸ ਮੇਰੇ ਭਰਾ ਵਿਚ ਮਾਰੀ। ਜਿਸ ਨਾਲ ਮੇਰੇ ਭਰਾ ਮਨਜੀਤ ਸਿੰਘ ਦੇ ਸਿਰ ਅਤੇ ਸਰੀਰ ਦੇ ਹੋਰ ਅੰਗਾਂ 'ਤੇ ਭਾਰੀ ਸੱਟਾਂ ਲੱਗੀਆਂ। ਮਨਜੀਤ ਸਿੰਘ ਨੂੰ ਇਲਾਜ਼ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਲੈ ਗਏ। ਜਿਥੇ ਡਾਕਟਰਾਂ ਵਲੋਂ ਮਨਜੀਤ ਸਿੰਘ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ। ਦੀਪ ਬੱਸ ਵਾਲਾ ਬੱਸ ਛੱਡ ਕੇ ਮੌਕੇ 'ਤੇ ਫ਼ਰਾਰ ਹੋ ਗਿਆ। ਥਾਣਾ ਮੱਖੂ ਪੁਲਿਸ ਵਲੋਂ ਮ੍ਰਿਤਕ ਮਨਜੀਤ ਸਿੰਘ ਦੀ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਜ਼ੀਰਾ ਭੇਜ ਦਿੱਤੀ ਅਤੇ ਬੱਸ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ