JALANDHAR WEATHER

ਕੈਨੇਡਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

 ਭੁਲੱਥ, 29 ਮਈ (ਮਨਜੀਤ ਸਿੰਘ ਰਤਨ)- ਇਥੋਂ ਨਜ਼ਦੀਕੀ ਪਿੰਡ ਮਾਨਾ ਤਲਵੰਡੀ ਦੇ ਇਕ ਨੌਜਵਾਨ ਦੀ ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਸ ਦੇ ਚਚੇਰੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਾਹਿਬ ਸਿੰਘ ਜੋ ਕਿ 7 ਸਾਲਾਂ ਤੋਂ ਵਿਦੇਸ਼ ਗਿਆ ਹੋਇਆ ਸੀ, ਕੈਨੇਡਾ ਦੇ ਸ਼ਹਿਰ ਮਾਂਟਰੀਅਲ ਵਿਚ ਆਪਣੇ ਦੋਸਤਾਂ ਨਾਲ ਰਹਿ ਰਿਹਾ ਸੀ ਅਤੇ ਥੋੜਾ ਸਮਾਂ ਪਹਿਲਾਂ ਹੀ ਉਸ ਨੂੰ ਪੀ.ਆਰ. ਮਿਲੀ ਸੀ। ਜਸਵਿੰਦਰ ਸਿੰਘ ਅਨੁਸਾਰ ਸਾਹਿਬ ਸਿੰਘ ਦਾ ਦੋਸਤ, ਜੋ ਉਸ ਦੇ ਨਾਲ ਰਹਿੰਦਾ ਸੀ, ਬਾਹਰ ਗਿਆ ਹੋਇਆ ਸੀ ਅਤੇ ਜਦੋਂ ਉਹ ਆਪਣੇ ਕਮਰੇ ਵਿਚ ਆਇਆ ਤਾਂ ਉਸ ਨੇ ਦੇਖਿਆ ਕਿ ਸਾਹਿਬ ਸਿੰਘ ਦੀ ਮੌਤ ਹੋ ਚੁੱਕੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ