JALANDHAR WEATHER

ਪਾਕਿਸਤਾਨ ਨੇ ਮਾਂ ਪੁੱਤਰ ਸਮੇਤ 4 ਭਾਰਤੀ ਕੈਦੀ ਕੀਤੇ ਰਿਹਾਅ

ਅਟਾਰੀ (ਅੰਮ੍ਰਿਤਸਰ), 29 ਮਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਤਹਿਤ ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਬੰਦ 4 ਭਾਰਤੀ ਕੈਦੀਆਂ ਨੂੰ ਅੱਜ ਬਾਅਦ ਦੁਪਹਿਰ ਪਾਕਿਸਤਾਨ ਸਰਕਾਰ ਨੇ ਵਾਹਘਾ ਅਟਾਰੀ ਸਰਹੱਦ ਰਸਤੇ ਉਨ੍ਹਾਂ ਦੇ ਵਤਨ ਭਾਰਤ ਲਈ ਰਿਹਾਅ ਕਰਦਿਆਂ ਰਵਾਨਾ ਕਰ ਦਿੱਤਾ ਗਿਆ ਹੈ। ਪਾਕਿਸਤਾਨ ਤੋਂ ਰਿਹਾਅ ਹੋ ਕੇ ਭਾਰਤ ਪੁੱਜਣ ’ਤੇ ਅਟਾਰੀ ਸਰਹੱਦ ਵਿਖੇ ਕੈਦੀਆਂ ਨੇ ਸਿਰ ਝੁਕਾ ਕੇ ਸਲਾਮ ਕਰਦਿਆਂ ਭਾਰਤ ਮਾਤਾ ਦੀ ਜੈ ਤੇ ਜ਼ਿੰਦਾਬਾਦ ਦੇ ਨਾਅਰੇ ਲਗਾਏ। ਰਿਹਾਅ ਹੋ ਕੇ ਵਤਨ ਪੁੱਜੇ ਭਾਰਤੀ ਕੈਦੀਆਂ ਵਿਚ ਇਕ ਮਹਿਲਾ ਤੇ ਉਸ ਦਾ ਪੁੱਤਰ ਬਲੋਚਿਸਤਾਨ ਪਾਕਿਸਤਾਨ ਦੀ ਜੇਲ੍ਹ ਵਿਚੋਂ, ਇਕ ਕੈਦੀ ਲੱਖਪਤ ਜੇਲ੍ਹ ਲਾਹੌਰ ਤੇ ਇਕ ਭਾਰਤੀ ਕੈਦੀ ਕਰਾਚੀ ਲਾਡੀ ਜੇਲ ਵਿਚੋਂ ਰਿਹਾਅ ਹੋ ਕੇ ਵਤਨ ਪੁੱਜੇ। ਪਾਕਿਸਤਾਨ ਵਿਖੇ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀ ਜੋ ਭਾਰਤੀ ਕੈਦੀ ਲੈ ਕੇ ਵਤਨ ਆ ਰਹੇ ਸਨ, ਪਾਕਿਸਤਾਨ ਵਾਹਗਾ ਵਿਖੇ ਇਕ ਨਾਗਰਿਕ ਦੀ ਭਾਰਤੀ ਨਾਗਰਿਕਤਾ ਸਹੀ ਨਾ ਹੋਣ ਕਰਕੇ ਉਸ ਨੂੰ ਵਾਪਸ ਲਾਹੌਰ ਕੋਰਟ ਲੱਖ ਪਤ ਜੇਲ੍ਹ ਵਿਖੇ ਭੇਜ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ