JALANDHAR WEATHER

ਸਿਹਤ ਮੰਤਰੀ ਸੌਰਭ ਭਾਰਦਵਾਜ ਦੇ ਓ.ਐਸ.ਡੀ. ਨੂੰ ਕੀਤਾ ਗਿਆ ਮੁਅੱਤਲ

ਨਵੀਂ ਦਿੱਲੀ, 29 ਮਈ- ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਅੱਜ ਸਿਹਤ ਮੰਤਰੀ ਸੌਰਭ ਭਾਰਦਵਾਜ ਦੇ ਵਿਸ਼ੇਸ਼ ਡਿਊਟੀ ਅਧਿਕਾਰੀ (ਓ.ਐਸ.ਡੀ.) ਆਰ. ਐਨ. ਦਾਸ ਨੂੰ ਮੈਡੀਕਲ ਕਿੱਟਾਂ ਦੀ ਖ਼ਰੀਦ ਵਿਚ ਕਥਿਤ ਬੇਨਿਯਮੀਆਂ ਦੇ ਸੰਬੰਧ ਵਿਚ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਦਾਸ ਨੂੰ ਵਿਜੀਲੈਂਸ ਦੇ ਡਾਇਰੈਕਟੋਰੇਟ ਨੇ ਅਪ੍ਰੈਲ ਵਿਚ ਨਿੱਜੀ ਸੁਰੱਖਿਆ ਉਪਕਰਣ (ਪੀ.ਪੀ.ਈ.) ਕਿੱਟਾਂ, ਦਸਤਾਨੇ, ਮਾਸਕ ਅਤੇ ਰੈਪਿਡ ਐਂਟੀਜੇਨ ਟੈਸਟ (ਆਰ.ਏ.ਟੀ.) ਕਿੱਟਾਂ ਦੀ ਖਰੀਦ ਵਿਚ ਕਥਿਤ ਬੇਨਿਯਮੀਆਂ ਦੇ ਸੰਬੰਧ ਵਿਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਅੱਜ ਜਾਰੀ ਆਦੇਸ਼ ਵਿਚ ਡਾਇਰੈਕਟੋਰੇਟ ਨੇ ਕਿਹਾ ਕਿ ਮਾਨਯੋਗ ਉਪ ਰਾਜਪਾਲ, ਦਿੱਲੀ, ਸੀ.ਸੀ.ਐਸ. (ਸੀਸੀਏ) ਨਿਯਮ, 1965 ਦੇ ਨਿਯਮ-10 ਦੇ ਉਪ-ਨਿਯਮ (1) ਦੁਆਰਾ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਮਾਨਯੋਗ ਮੰਤਰੀ (ਸਿਹਤ), ਜੀ.ਐਨ.ਸੀ.ਟੀ.ਡੀ. ਦੇ ਵਿਸ਼ੇਸ਼ ਡਿਊਟੀ (ਓ.ਐਸ.ਡੀ.) ਦੇ ਅਧਿਕਾਰੀ ਡਾ. ਆਰ.ਐਨ. ਦਾਸ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਭਾਜਪਾ ਨੇ ਵਿਵੇਕ ਵਿਹਾਰ ਦੇ ਬੱਚਿਆਂ ਦੇ ਹਸਪਤਾਲ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਵਿਚ ਦਾਸ ਦੀ ਭੂਮਿਕਾ ਦਾ ਵੀ ਦੋਸ਼ ਲਗਾਇਆ ਹੈ, ਜਿੱਥੇ ਸ਼ਨੀਵਾਰ ਰਾਤ ਨੂੰ ਅੱਗ ਲੱਗਣ ਦੀ ਘਟਨਾ ਵਿਚ ਛੇ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ