JALANDHAR WEATHER

ਖਿਡਾਰੀਆਂ ਤੇ ਕਿਸਾਨ ਜਥੇਬੰਦੀਆਂ ਵਲੋਂ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ਜਾਮ

ਪੰਜੇ ਕੇ ਉਤਾੜ, 21 ਜੂਨ (ਪੱਪੂ ਸੰਧਾ)- ਪਿੰਡ ਹਾਜੀ ਬੇਟੂ ਦੇ ਸਟੇਡੀਅਮ ਵਿਚ ਪੰਜੇ ਕੇ ਉਤਾੜ ਅਤੇ ਹੋਰ ਕਲੱਬਾਂ ਨੂੰ ਕ੍ਰਿਕਟ ਮੈਚ ਨਾ ਕਰਵਾਉਣ ਨੂੰ ਲੈ ਕੇ ਅੱਜ ਕਲੱਬ ਦੇ ਨੌਜਵਾਨਾਂ ਨੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ਜਾਮ ਕਰ ਦਿੱਤਾ। ਕਲੱਬ ਦੇ ਨੌਜਵਾਨਾਂ ਨੇ ਕਿਹਾ ਕਿ ਉਹ ਹਲਕਾ ਵਿਧਾਇਕ ਨੂੰ ਮਿਲਣ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਸਰਪੰਚ ਨੂੰ ਮਿਲੋ ਅਤੇ ਵਿਧਾਇਕ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਕਲੱਬ ਦੇ ਨੌਜਵਾਨਾਂ ਨੇ ਦੱਸਿਆ ਕਿ ਮੈਚ ਕਰਵਾਉਣ ਸੰਬੰਧੀ ਕਲੱਬ ਬਾਬਾ ਗਾਮੇ ਸ਼ਾਹ ਪੰਜੇ ਕੇ ਨੇ ਉਪ ਮੰਡਲ ਮੈਜਿਸਟ੍ਰੇਟ ਤੋਂ ਮਨਜ਼ੂਰੀ ਵੀ ਲਈ ਹੋਈ ਸੀ, ਪਰ ਫਿਰ ਵੀ ਕ੍ਰਿਕਟ ਖਿਡਾਰੀਆਂ ’ਤੇ ਮੈਚ ਨਾ ਕਰਵਾਉਣ ਲਈ ਪੁਲਿਸ ਦਾ ਦਬਾਅ ਵੀ ਪਾਇਆ ਗਿਆ, ਜਿਸ ਨੂੰ ਲੈ ਕੇ ਅੱਜ ਕਲੱਬ ਦੇ ਨੌਜਵਾਨਾਂ ਨੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ਜਾਮ ਕਰ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ