ਲਾਪਤਾ ਨਾਬਾਲਗ ਤਿੰਨ ਲੜਕੀਆਂ ਦੀਆਂ ਮਿਲੀਆਂ ਭਾਖੜਾ ਨਹਿਰ 'ਚੋਂ ਲਾਸ਼ਾਂ
ਪਟਿਆਲਾ , 21 ਜੂਨ ( ਗੁਰਵਿੰਦਰ ਸਿੰਘ ਔਲਖ ) - ਪਿਛਲੇ ਦਿਨਾਂ ਤੋਂ ਥਾਣਾ ਪਸਿਆਣਾ ਅਧੀਨ ਪੈਂਦੇ ਪਿੰਡ ਭਨਰਾ ਤੋਂ ਲਾਪਤਾ ਨਾਬਾਲਗ ਤਿੰਨ ਲੜਕੀਆਂ ਦੀਆਂ ਲਾਸ਼ਾਂ ਭਾਖੜਾ ਨਹਿਰ 'ਚੋਂ ਮਿਲੀਆਂ ਹਨ । ਪ੍ਰਾਪਤ ਜਾਣਕਾਰੀ ਅਨੁਸਾਰ 12 ਜੂਨ ਨੂੰ ਇਹ ਲੜਕੀਆਂ ਦੁਪਹਿਰ ਸਮੇਂ ਆਪਣੇ ਘਰ ਤੋਂ ਲਾਪਤਾ ਹੋਈਆਂ ਸਨ ।