JALANDHAR WEATHER

ਇੰਦੌਰ ਏਅਰਪੋਰਟ 'ਤੇ 54 ਦਿਨਾਂ 'ਚ ਤੀਜੀ ਵਾਰ ਬੰਬ ਦੀ ਧਮਕੀ, ਦਹਿਸ਼ਤ ਦਾ ਮਾਹੌਲ

ਇੰਦੌਰ,21 ਜੂਨ - ਸ਼ਹਿਰ ਦੇ ਇਕਲੌਤੇ ਦੇਵੀ ਅਹਿਲਿਆ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਇਕ ਵਾਰ ਫਿਰ ਬੰਬ ਦੀ ਧਮਕੀ ਮਿਲੀ ਹੈ। ਇਹ ਧਮਕੀ ਏਅਰਪੋਰਟ ਦੀ ਈਮੇਲ ਆਈਡੀ 'ਤੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਵੀ ਇੰਦੌਰ ਅਤੇ ਭੋਪਾਲ ਸਮੇਤ ਦੇਸ਼ ਦੇ 50 ਹਵਾਈ ਅੱਡਿਆਂ ਨੂੰ ਧਮਕੀ ਪੱਤਰ ਭੇਜਿਆ ਗਿਆ ਸੀ। ਧਮਕੀ ਮਿਲਣ ਤੋਂ ਬਾਅਦ ਇੰਦੌਰ ਏਅਰਪੋਰਟ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੌਰਾਨ ਈਮੇਲ ਦੇ ਆਧਾਰ 'ਤੇ ਏਅਰਪੋਰਟ ਅਧਿਕਾਰੀ ਨੇ ਏਅਰੋਡ੍ਰੌਮ ਥਾਣੇ 'ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਧਮਕੀ ਦੇਣ ਦੀ ਸ਼ਿਕਾਇਤ ਦਰਜ ਕਰਵਾਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ