ਅਣਪਛਾਤੇ ਵਾਹਨ ਦੀ ਫ਼ੇਟ ਵੱਜਣ ਨਾਲ ਸਕੂਟੀ ਸਵਾਰ ਦੋ ਵਿਅਕਤੀਆਂ ਦੀ ਮੌਤ

ਮਲੋਟ, 24 ਜਨਵਰੀ (ਪਾਟਿਲ)- ਅੱਜ ਸਵੇਰੇ ਮਲੋਟ ਲਾਗਲੇ ਪਿੰਡ ਰੱਥੜੀਆਂ ਦੇ ਨੇੜੇ ਕਿਸੇ ਅਣਪਛਾਤੇ ਵਾਹਨ ਵਲੋਂ ਸਕੂਟੀ ਨੂੰ ਫ਼ੇਟ ਵੱਜਣ ਨਾਲ ਹੋਏ ਹਾਦਸੇ ’ਚ 2 ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਸਿਵਲ ਹਸਪਤਾਲ ਮਲੋਟ ਵਿਖੇ ਪੁੱਜੀਆਂ ਉਕਤ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਦੀ ਪਛਾਣ ਗੁਲਾਬ ਸਿੰਘ ਅਤੇ ਕਾਲਾ ਸਿੰਘ ਵਾਸੀ ਕ੍ਰਮਵਾਰ ਸਰਦੂਲਗੜ ਜ਼ਿਲ੍ਹਾ ਮਾਨਸਾ ਅਤੇ ਛਾਪਿਆਂਵਾਲੀ ਮਲੋਟ ਵਜੋਂ ਹੋਈ ਹੈ।