ਕੰਨੜ ਅਦਾਕਾਰਾ ਅਪਰਨਾ ਵਸਤਰਾਏ ਦਾ ਦਿਹਾਂਤ , ਪਿਛਲੇ ਦੋ ਸਾਲਾਂ ਤੋਂ ਕੈਂਸਰ ਤੋਂ ਪੀੜਤ

ਨਵੀ ਦਿੱਲੀ ,12 ਜੁਲਾਈ- ਮਸ਼ਹੂਰ ਕੰਨੜ ਅਭਿਨੇਤਰੀ ਅਤੇ ਟੀਵੀ ਪੇਸ਼ਕਾਰ ਅਪਰਨਾ ਵਸਤਰਾਏ ਦਾ 57 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਅਦਾਕਾਰਾ ਲੰਬੇ ਸਮੇਂ ਤੋਂ ਫੇਫੜਿਆਂ ਦੇ ਕੈਂਸਰ ਤੋਂ ਪੀੜਤ ਸੀ। ਅਦਾਕਾਰਾ ਦੇ ਦਿਹਾਂਤ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ। ਕਾਂਤਾਰਾ ਅਭਿਨੇਤਾ ਰਿਸ਼ਭ ਸ਼ੈੱਟੀ ਨੇ ਵੀ ਸੋਸ਼ਲ ਮੀਡੀਆ 'ਤੇ ਅਪਰਨਾ ਵਸਤਰਾਏ ਨੂੰ ਸ਼ਰਧਾਂਜਲੀ ਦਿੱਤੀ।