ਪੈਰਿਸ ਉਲੰਪਿਕ 2024 - 26 ਜੁਲਾਈ ਤੋਂ ਸ਼ੁਰੂ ਹੋਵੇਗਾ ਖੇਡਾਂ ਦਾ ਮਹਾਕੁੰਭ

ਨਵੀਂ ਦਿੱਲੀ ,12 ਜੁਲਾਈ- ਪੈਰਿਸ ਉਲੰਪਿਕ 2024 ਲਈ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਖੇਡਾਂ ਦਾ ਇਹ ਮਹਾਕੁੰਭ 26 ਜੁਲਾਈ ਤੋਂ ਸ਼ੁਰੂ ਹੋਵੇਗਾ। ਸਮਰ ਉਲੰਪਿਕ17 ਦਿਨਾਂ ਲਈ ਆਯੋਜਿਤ ਕੀਤੇ ਜਾਣਗੇ। 11 ਅਗਸਤ ਤੱਕ ਹੋਣ ਵਾਲੇ ਇਸ ਸਮਾਗਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪੈਰਿਸ ਵਿੱਚ 100 ਸਾਲ ਬਾਅਦ ਉਲੰਪਿਕ ਖੇਡਾਂ ਦੀ ਵਾਪਸੀ ਹੋ ਰਹੀ ਹੈ। ਪੈਰਿਸ ਵਿਚ ਇਕ ਵਾਰ ਫਿਰ ਇਕ ਉਲੰਪਿਕ ਪਿੰਡ ਬਣਾਇਆ ਜਾ ਰਿਹਾ ਹੈ। ਇਸ ਵਾਰ ਉਲੰਪਿਕ ਵਿਚ 206 ਦੇਸ਼ਾਂ ਦੇ 10500 ਐਥਲੀਟ ਹਿੱਸਾ ਲੈਣਗੇ। ਭਾਰਤੀ ਟੀਮ 'ਚ ਕਰੀਬ 120 ਐਥਲੀਟ ਵੀ ਹੋਣਗੇ।