JALANDHAR WEATHER

ਨਿੱਜੀ ਸਕੂਲ ਦੀ ਵੈਨ ਪਲਟਣ ਤੋਂ ਬਚੀ , ਬੱਚੇ ਵਾਲ-ਵਾਲ ਬਚੇ

ਗੁਰੂ ਹਰਸਹਾਏ ,12 ਜੁਲਾਈ (ਕਪਿਲ ਕੰਧਾਰੀ) - ਅੱਜ ਗੁਰੂ ਗੁਰੂ ਹਰਸਹਾਏ ਵਿਖੇ ਤੜਕਸਾਰ ਆਈ ਤੇਜ਼ ਹਨੇਰੀ ਤੋਂ ਬਾਅਦ ਪਏ ਭਾਰੀ ਮੀਂਹ ਦੇ ਕਾਰਨ ਜਿੱਥੇ ਗੁਰੂ ਗੁਰੂ ਹਰਸਹਾਏ ਸ਼ਹਿਰ ਵਿਚ ਗਲੀਆਂ ਅਤੇ ਦੁਕਾਨਾਂ ਅੱਗੇ ਪਾਣੀ ਖੜਾ ਹੋ ਗਿਆ ਹੈ ਉੱਥੇ ਹਲਕੇ ਦੇ ਵਿਚ ਕਈ ਥਾਵਾਂ 'ਤੇ ਪਏ ਭਾਰੀ ਮੀਂਹ ਕਾਰਨ ਸੜਕਾਂ ਪਾਣੀ ਦੇ ਨਾਲ ਭਰ ਗਈਆਂ ਹਨ। ਉੱਥੇ ਹੀ ਅੱਜ ਪੰਜੇ ਕੇ ਤੋਂ ਗੁਰੂ ਹਰਸਹਾਏ ਨੂੰ ਆ ਰਹੀ ਇਕ ਨਿੱਜੀ ਸਕੂਲ ਦੀ ਬੱਸ ਪਲਟਣ ਤੋਂ ਵਾਲ ਵਾਲ ਬਚ ਗਈ। ਉਥੋਂ ਲੰਘ ਰਹੇ ਲੋਕਾਂ ਵਲੋਂ ਇਨ੍ਹਾਂ ਬੱਚਿਆਂ ਨੂੰ ਬਾਹਰ ਕੱਢਿਆ। ਸੜਕਾਂ 'ਤੇ ਬਣੀਆਂ ਬਰਮਾਂ ਨੂੰ ਕਿਸਾਨਾਂ ਵਲੋਂ ਆਪਣੇ ਖੇਤਾਂ ਵਿਚ ਰਲਾ ਲੈਣ ਕਰਕੇ ਅੱਜ ਇਹ ਹਾਦਸਾ ਵਾਪਰਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ