JALANDHAR WEATHER

ਰਾਸ਼ਟਰੀ ਅੰਤਰਰਾਸ਼ਟਰੀ ਇਟਲੀ 'ਚ ਮਹਾਤਮਾ ਗਾਂਧੀ ਦੇ ਬੁੱਤ ਦੀ ਕੀਤੀ ਭੰਨਤੋੜ,ਬੁੱਤ ਦਾ ਉਦਘਾਟਨ ਪ੍ਰਧਾਨ ਮੰਤਰੀ ਭਾਰਤ ਮੋਦੀ ਨੇ ਕਰਨਾ ਸੀ

ਬਰੇਸ਼ੀਆ(ਇਟਲੀ) 12 ਜੂਨ (ਬਲਦੇਵ ਸਿੰਘ ਬੂਰੇ ਜੱਟਾਂ)-ਅਮਰੀਕਾ,ਕੈਨੇਡਾ,ਇੰਗਲੈਂਡ ਵਿਚ ਗਰਮ ਖਿਆਲੀਆਂ ਵਲੋਂ ਭਾਰਤ ਵਿਰੁੱਧ ਛੇੜੀ ਮੁਹਿੰਮ ਦਾ ਅਸਰ ਹੁਣ ਇਟਲੀ ਵਿਚ ਵੀ ਦਿਨੋਂ ਦਿਨ ਵੱਧਦਾ ਪ੍ਰਤੀਤ ਹੁੰਦਾ ਹੈ ,ਜਿਸ ਦੀ ਤਾਜ਼ਾ ਮਿਸਾਲ ਇਟਲੀ ਦੇ ਪੂਲ਼ੀਆ ਸੂਬੇ ਦੇ ਸ਼ਹਿਰ ਬਰੀਨਦੀਸੀ ਵਿਖੇ ਦੇਖਣ ਨੂੰ ਮਿਲੀ ਜਿੱਥੇ ਉਨ੍ਹਾਂ ਭਾਰਤ ਸਰਕਾਰ ਵਿਰੁੱਧ ਰੋਸ ਜਾਹਿਰ ਕਰਦਿਆਂ ਲੱਗੇ ਮਹਾਤਮਾਂ ਗਾਂਧੀ ਦੇ ਬੁੱਤ ਨੂੰ ਉਦਘਾਟਨ ਹੋਣ ਤੋਂ ਪਹਿਲੇ ਹੀ ਤੋੜ ਦਿੱਤਾ।ਜਿਸ ਬੁੱਤ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਸੰਮੇਲਨ ਦੌਰਾਨ ਇਟਲੀ ਦੇ ਦੌਰੇ ਦੌਰਾਨ ਕੀਤਾ ਜਾਣਾ ਸੀ। ਭਾਰਤ ਨੇ ਇਟਲੀ ਸਰਕਾਰ ਤੋਂ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਭਾਰਤ ਦੇ ਵਿਰੋਧ ਤੋਂ ਬਾਅਦ ਇਟਲੀ ਸਰਕਾਰ ਨੇ ਮੂਰਤੀ ਦੀ ਮੁਰੰਮਤ ਕਰਵਾ ਦਿੱਤੀ ਹੈ ਅਤੇ ਹੁਣ ਇਹ ਬੁੱਤ ਉਦਘਾਟਨ ਲਈ ਤਿਆਰ ਹੈ।ਭਾਰਤ ਨੇ ਇਸ ਘਟਨਾ ਦਾ ਸਖ਼ਤ ਵਿਰੋਧ ਕੀਤਾ ਹੈ ਅਤੇ ਇਟਲੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ