ਸਰਕਾਰ ਨੇ ਬਜਟ ਵਿਚ ਸਿਰਫ਼ ਦੋ ਰਾਜਾਂ ’ਤੇ ਕੀਤਾ ਧਿਆਨ ਕੇਂਦਰਿਤ- ਰਾਜੀਵ ਸ਼ੁਕਲਾ

ਨਵੀਂ ਦਿੱਲੀ, 24 ਜੁਲਾਈ- ਕੇਂਦਰੀ ਬਜਟ ’ਤੇ ਕਾਂਗਰਸ ਦੇ ਸੰਸਦ ਮੈਂਬਰ ਰਾਜੀਵ ਸ਼ੁਕਲਾ ਨੇ ਕਿਹਾ ਕਿ ਉਨ੍ਹਾਂ ਨੇ ਬਜਟ ’ਚ ਸਾਰੇ ਰਾਜਾਂ ਨੂੰ ਛੱਡ ਦਿੱਤਾ ਹੈ ਅਤੇ ਆਪਣੇ ਗਠਜੋੜ ਨੂੰ ਬਚਾਉਣ ਲਈ ਸਿਰਫ਼ ਦੋ ਸੂਬਿਆਂ ’ਤੇ ਧਿਆਨ ਕੇਂਦਰਿਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਰਥਿਕਤਾ ਨੂੰ ਲੰਬੇ ਸਮੇਂ ਤੱਕ ਫ਼ਾਇਦਾ ਪਹੁੰਚਾਉਣ ਵਾਲੀਆਂ ਯੋਜਨਾਵਾਂ ਅਤੇ ਸੁਧਾਰ ਉਨ੍ਹਾਂ ਦੇ ਬਜਟ ’ਚੋਂਗਾਇਬ ਸਨ।