JALANDHAR WEATHER

ਪਿੰਡ ਰਾਣਵਾਂ ਦੇ ਨੌਜਵਾਨ ਡਰਾਈਵਰ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਮਲੇਰਕੋਟਲਾ, 3 ਅਗਸਤ (ਪਰਮਜੀਤ ਸਿੰਘ ਕੁਠਾਲਾ)-ਨੇੜਲੇ ਪਿੰਡ ਰਾਣਵਾਂ ਵਿਖੇ ਅੱਜ ਇਕ ਨੌਜਵਾਨ ਡਰਾਈਵਰ ਵਲੋਂ ਆਪਣੇ ਘਰ ਅੰਦਰ ਹੀ ਛੱਤ ਦੇ ਗਾਰਡਰ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ। ਜਾਣਕਾਰੀ ਮੁਤਾਬਕ ਅੱਜ ਦੁਪਹਿਰ ਕਰੀਬ 12 ਕੁ ਵਜੇ ਘਰ ਵਿਚ ਇਕੱਲੇ 38 ਸਾਲਾ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਦਲਜੀਤ ਸਿੰਘ ਨੇ ਇਹ ਸਭ ਕੀਤਾ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਪਰਮਜੀਤ ਸਿੰਘ ਹਾਲੇ ਇਕ ਦਿਨ ਪਹਿਲਾਂ ਹੀ ਆਪਣੀ ਪਤਨੀ ਅਤੇ ਡੇਢ ਕੁ ਸਾਲ ਦੀ ਬੇਟੀ ਨੂੰ ਆਪਣੇ ਸਹੁਰੇ ਘਰ ਲੁਧਿਆਣਾ ਛੱਡ ਕੇ ਆਇਆ ਸੀ। ਪਿੰਡ ਵਾਸੀਆਂ ਅਨੁਸਾਰ ਜ਼ਮੀਨ ਨਾ ਹੋਣ ਦੇ ਬਾਵਜੂਦ ਪਰਮਜੀਤ ਸਿੰਘ ਟਰੱਕ ਡਰਾਈਵਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਆ ਰਿਹਾ ਸੀ। ਪਰਮਜੀਤ ਸਿੰਘ ਵਲੋਂ ਖੁਦਕੁਸ਼ੀ ਕਰ ਲੈਣ ਦੇ ਕਾਰਨਾਂ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ। ਥਾਣਾ ਦਿਹਾਤੀ ਅਹਿਮਦਗੜ੍ਹ ਦੇ ਮੁੱਖ ਅਫਸਰ ਮੁਤਾਬਕ ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।ਉਨ੍ਹਾਂ ਚੱਲ ਰਹੀ ਤਫਤੀਸ਼ ਦੌਰਾਨ ਇਸ ਸੰਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।ਮ੍ਰਿਤਕ ਪਰਮਜੀਤ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਮੋਰਚਰੀ  ਵਿਚ ਰੱਖਿਆ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ