ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਡੀ. ਐਸ. ਪੀ. ਦਾ ਫੂਕਿਆ ਪੁਤਲਾ
ਗੁਰੂਹਰਸਹਾਏ, 3 ਅਗਸਤ (ਕਪਿਲ ਕੰਧਾਰੀ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਅੱਜ ਡੀ. ਐਸ. ਪੀ. ਦਾ ਪੁਤਲਾ ਫੂਕਿਆ ਗਿਆ। ਜਾਣਾਕਰੀ ਦਿੰਦਿਆਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਪਰਵੀਨ ਕੌਰ ਬਾਜੇਕੇ, ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਦੱਸਿਆ ਕਿ 22 ਜੁਲਾਈ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਡੀ. ਐਸ. ਪੀ. ਗੁਰੂਹਰਸਹਾਏ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ ਸੀ। ਉਸ ਸਮੇਂ ਡੀ. ਐਸ. ਪੀ. ਅਤੁਲ ਸੋਨੀ ਵਲੋਂ ਕਿਸਾਨ ਆਗੂਆਂ ਨਾਲ ਗਲਤ ਵਿਵਹਾਰ ਕਰਨ ਅਤੇ ਧਰਨਾਕਾਰੀਆਂ ਦੀਆਂ ਮੰਗਾਂ ਨਾ ਸੁਣਨ ਦੇ ਰੋਸ ਵਜੋਂ ਜ਼ਿਲ੍ਹੇ ਦੀ ਮੀਟਿੰਗ ਵਿਚ ਐਸ. ਐਸ. ਪੀ. ਦਫਤਰ ਫਿਰੋਜ਼ਪੁਰ ਵਿਖੇ ਧਰਨਾ ਲਾਉਣ ਦਾ ਫੈਸਲਾ ਕੀਤਾ ਗਿਆ ਸੀ। ਅੱਜ ਗੁਰੂਹਰਸਹਾਏ ਬਲਾਕ ਦੇ ਵੱਖ-ਵੱਖ ਪਿੰਡਾਂ ਦੀ ਮੀਟਿੰਗ ਕਰਕੇ ਧਰਨੇ ਦੀ ਵਿਉਂਤਬੰਦੀ ਕੀਤੀ ਤੇ ਉਸ ਤੋਂ ਬਾਅਦ ਡੀ. ਐਸ. ਪੀ. ਦਾ ਪੁੱਤਲਾ ਫੂਕਿਆ ਗਿਆ। ਉਨ੍ਹਾਂ ਕਿਹਾ ਕਿ ਗੁਰੂਹਰਸਹਾਏ ਅੰਦਰ ਹਰ ਰੋਜ਼ ਲੁੱਟਾਂ-ਖੋਹਾਂ ਹੋ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਵੱਖ-ਵੱਖ ਥਾਣਿਆਂ ਵਿਚ ਕੀਤੇ ਗਏ ਝੂਠੇ ਮੁਕੱਦਿਮਆਂ ਨੂੰ ਰੱਦ ਕੀਤਾ ਜਾਵੇ ਅਤੇ ਠੱਗੀ ਦੇ ਸ਼ਿਕਾਰ ਕਿਸਾਨਾਂ ਦੇ ਪੈਸੇ ਵਾਪਸ ਦਿਵਾਏ ਜਾਣ। ਉਨ੍ਹਾਂ ਠੱਗਾਂ ਖਿਲਾਫ ਮੁਕਦਮੇ ਦਰਜ ਕਰਕੇ ਦੋਸ਼ੀਆਂ ਉੱਪਰ ਕਾਰਵਾਈ ਕਰਨ ਦੀ ਵੀ ਮੰਗ ਕੀਤੀ।