ਜੈਪੁਰ : ਕੌਮੀ ਮਾਰਗ 'ਤੇ ਐਸ.ਯੂ.ਵੀ. ਗੱਡੀ ਪਲਟਣ ਕਾਰਨ 4 ਦੀ ਮੌਤ
ਬਾਰਾਨ (ਰਾਜਸਥਾਨ), 3 ਅਗਸਤ-ਰਾਜਸਥਾਨ ਦੇ ਬਾਰਾਨ ਜ਼ਿਲ੍ਹੇ 'ਚ ਐਸ.ਯੂ.ਵੀ. ਗੱਡੀ ਪਲਟਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਭੰਵਰਗੜ੍ਹ ਪੁਲਿਸ ਸਟੇਸ਼ਨ ਅਧੀਨ ਆਉਂਦੇ ਕੌਮੀ ਮਾਰਗ 27 'ਤੇ ਦੇਰ ਰਾਤ ਨੂੰ ਵਾਪਰਿਆ। ਵਧੀਕ ਪੁਲਿਸ ਸੁਪਰਡੈਂਟ ਰਾਜੇਸ਼ ਚੌਧਰੀ ਨੇ ਦੱਸਿਆ ਕਿ ਤੇਜ਼ ਰਫ਼ਤਾਰ ਵਾਹਨ ਪਸ਼ੂਆਂ ਵਿਚ ਵੱਜਣ ਮਗਰੋਂ ਪਲਟ ਗਿਆ। ਮ੍ਰਿਤਕਾਂ ਦੀ ਪਛਾਣ ਫੂਲਚੰਦ (50), ਹਰੀਚਰਨ (40), ਲਖਨ (28) ਅਤੇ ਰਾਜੂ ਸਹਾਰਿਆ (50) ਵਜੋਂ ਹੋਈ ਹੈ।