JALANDHAR WEATHER

ਝਾਰਖੰਡ : ਪੁਲਿਸ ਅਧਿਕਾਰੀ ਦੀ ਗੋਲੀਆਂ ਮਾਰ ਕੇ ਹੱਤਿਆ

ਰਾਂਚੀ (ਝਾਰਖੰਡ),  3 ਅਗਸਤ-ਅੱਜ ਇਥੇ ਇਕ ਪੁਲਿਸ ਅਧਿਕਾਰੀ ਦੀ ਕਥਿਤ ਤੌਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਪੈਸ਼ਲ ਬ੍ਰਾਂਚ 'ਚ ਤਾਇਨਾਤ ਸਬ-ਇੰਸਪੈਕਟਰ ਅਨੁਪਮ  ਦੀ ਲਾਸ਼ ਕਾਂਕੇ ਥਾਣਾ ਖੇਤਰ ਦੇ ਰਿੰਗ ਰੋਡ ਤੋਂ ਮਿਲੀ। ਜਦੋਂ ਉਸਨੂੰ ਸਰਕਾਰੀ ਰਾਜੇਂਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਰਿਮਸ) ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਾਂਚੀ ਦੇ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਅਨੂਪ ਬਿਰਥਰੇ ਨੇ ਦੱਸਿਆ ਕਿ ਅਨੁਪਮ ਦੇ ਸਰੀਰ 'ਤੇ ਗੋਲੀਆਂ ਦੇ ਜ਼ਖ਼ਮ ਮਿਲੇ ਹਨ। ਗੋਲੀਆਂ ਉਸ ਦੇ ਪਿਛਲੇ ਪਾਸੇ ਤੋਂ ਵਿੰਨ੍ਹੀਆਂ ਗਈਆਂ ਸਨ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ