JALANDHAR WEATHER

ਮਹਾਰਾਸ਼ਟਰ ਦੇ ਜਾਲਨਾ 'ਚ ਵੱਡਾ ਹਾਦਸਾ, ਸੜਕ ਕਿਨਾਰੇ ਖੂਹ 'ਚ ਡਿੱਗੀ ਟੈਕਸੀ, 7 ਲੋਕਾਂ ਦੀ ਮੌਤ

ਜਾਲਨਾ (ਮਹਾਰਾਸ਼ਟਰ), 18 ਜੁਲਾਈ - ਮਹਾਰਾਸ਼ਟਰ ਦੇ ਜਾਲਨਾ 'ਚ ਯਾਤਰੀਆਂ ਨਾਲ ਭਰੀ ਇੱਕ ਟੈਕਸੀ ਸੜਕ ਕਿਨਾਰੇ ਖੂਹ 'ਚ ਡਿੱਗ ਗਈ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਜਦਕਿ 3 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਜਾਲਨਾ ਜ਼ਿਲੇ ਦੇ ਰਾਜੂਰ ਨੇੜੇ ਖਦੇਸ਼ਵਰ ਬਾਬਾ ਮੰਦਰ ਨੇੜੇ ਵਾਪਰਿਆ। ਟੈਕਸੀ ਅਤੇ ਦੋਪਹੀਆ ਵਾਹਨ ਵਿਚਾਲੇ ਟੱਕਰ ਹੋ ਗਈ। ਬਾਈਕ ਨਾਲ ਟਕਰਾਉਣ ਤੋਂ ਬਾਅਦ ਟੈਕਸੀ ਸੜਕ ਕਿਨਾਰੇ ਖੂਹ 'ਚ ਜਾ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਟੈਕਸੀ 'ਚ ਕਰੀਬ 15 ਤੋਂ 20 ਲੋਕ ਬੈਠੇ ਸਨ। ਇਨ੍ਹਾਂ 'ਚੋਂ 7 ਯਾਤਰੀਆਂ ਦੀ ਮੌਤ ਹੋ ਗਈ ਜਦਕਿ 3 ਜ਼ਖਮੀ ਦੱਸੇ ਜਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ