ਆਪਣੇ ’ਤੇ ਹਮਲੇ ਬਾਰੇ ਬੋਲੇ ਡੋਨਾਲਡ ਟਰੰਪ, ‘‘ਉਹ ਬਹੁਤ ਹੀ ਦੁਖਦਾਈ ਪਲ ਸੀ’’

ਮਿਲਵਾਕੀ, 19 ਜੁਲਾਈ- ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੀ ਨਾਮਜ਼ਦਗੀ ਨੂੰ ਰਸਮੀ ਤੌਰ ’ਤੇ ਸਵੀਕਾਰ ਕਰ ਲਿਆ ਹੈ। ਟਰੰਪ ਨੇ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ’ਚ ਕਿਹਾ ਕਿ ਮੈਂ ਤੁਹਾਡੇ ਸਾਹਮਣੇ ਆਤਮ-ਵਿਸ਼ਵਾਸ, ਤਾਕਤ ਅਤੇ ਉਮੀਦ ਦੇ ਸੰਦੇਸ਼ ਨਾਲ ਖੜ੍ਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਅੱਧੇ ਅਮਰੀਕਾ ਲਈ ਨਹੀਂ ਲੜ ਰਿਹਾ, ਮੈਂ ਇਕ ਮਹਾਨ ਦੇਸ਼ ਲਈ ਲੜ ਰਿਹਾ ਹਾਂ ਅਤੇ ਹੁਣ ਤੋਂ ਚਾਰ ਮਹੀਨੇ ਬਾਅਦ ਸਾਨੂੰ ਸ਼ਾਨਦਾਰ ਜਿੱਤ ਮਿਲੇਗੀ। ਇਸ ਦੌਰਾਨ ਉਨ੍ਹਾਂ ਆਪਣੇ ’ਤੇ ਹੋਏ ਜਾਨਲੇਵਾ ਹਮਲੇ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁਖਦਾਈ ਪਲ ਸੀ। ਉਸ ਨੂੰ ਯਾਦ ਕਰਨਾ ਵੀ ਨਹੀਂ ਚਾਹੁੰਦਾ। ਉਸ ਪਲ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।