ਜੰਮੂ ਕਸ਼ਮੀਰ: ਮਾਰੇ ਗਏ ਅੱਤਵਾਦੀਆਂ ਪਾਸੋਂ ਹਥਿਆਰ ਤੇ ਪਾਕਿਸਤਾਨੀ ਪਛਾਣ ਪੱਤਰ ਬਰਾਮਦ

ਸ੍ਰੀਨਗਰ, 19 ਜੁਲਾਈ- ਭਾਰਤੀ ਫੌਜ ਨੇ ਬੀਤੇ ਦਿਨ ਕਸ਼ਮੀਰ ਦੇ ਕੇਰਨ ਸੈਕਟਰ ਵਿਚ ਕੰਟਰੋਲ ਰੇਖਾ ਦੇ ਪਾਰ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਦੋ ਕੱਟਰ ਵਿਦੇਸ਼ੀ ਅੱਤਵਾਦੀਆਂ ਪਾਸੋਂ ਹਥਿਆਰ, ਜੰਗ ਦਾ ਹੋਰ ਸਾਮਾਨ ਅਤੇ ਇਕ ਪਾਕਿਤਸਤਾਨੀ ਪਛਾਣ ਪੱਤਰ ਬਰਾਮਦ ਕੀਤਾ ਹੈ।