ਫਿਰੌਤੀ ਦੀ ਮੰਗ ਕਰਨ ਵਾਲਾ ਨਕਲੀ ਸੀ.ਬੀ.ਆਈ. ਅਧਿਕਾਰੀ ਕਾਬੂ

ਜਲੰਧਰ, 19 ਜੁਲਾਈ- ਬੀਤੀ ਦੇਰ ਸ਼ਾਮ ਸੈਂਟਰਲ ਹਲਕੇ ਵਿਚ ਪੁਲਿਸ ਵਲੋਂ ਇਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਫਿਰੌਤੀ ਦੀ ਮੰਗ ਕਰਨ ਵਾਲੇ ਸੀ.ਬੀ.ਆਈ. ਦੇ ਨਕਲੀ ਸਪੈਸ਼ਲ ਅਫ਼ਸਰ ਨੂੰ ਕਾਬੂ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਡੀ.ਜੀ.ਪੀ. ਨੂੰ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਜਾਂਚ ਦੇ ਹੁਕਮ ਦਿੱਤੇ ਹਨ।