ਜੋਤੀ ਨੂਰਾਂ ਤੇ ਕੁਨਾਲ ਪਾਸੀ ਪੁੱਜੇ ਪੁਲਿਸ ਥਾਣੇ


ਜਲੰਧਰ, 19 ਜੁਲਾਈ- ਮਸ਼ਹੂਰ ਸੂਫ਼ੀ ਗਾਇਕਾ ਜੋਤੀ ਨੂਰਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜੋਤੀ ਨੂਰਾਂ ਅਤੇ ਉਸ ਦੇ ਪਤੀ ਕੁਨਾਲ ਪਾਸੀ ਵਲੋਂ ਇਕ ਦੂਜੇ ’ਤੇ ਮਾਰ ਕੁੱਟ ਅਤੇ ਧਮਕਾਉਣ ਦੇ ਦੋਸ਼ ਲਗਾਏ ਗਏ ਹਨ, ਜਿਸ ਨੂੰ ਲੈ ਕੇ ਦੋਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਇਸ ਸੰਬੰਧੀ ਪੁਲਿਸ ਨੇ ਕਿਹਾ ਕਿ ਦੋਵਾਂ ਪੱਖਾਂ ਦੀਆਂ ਸ਼ਿਕਾਇਤਾਂ ਉਨ੍ਹਾਂ ਨੂੰ ਮਿਲੀਆਂ ਹਨ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।