ਗੋਂਡਾ ਰੇਲ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਹੋਈ ਚਾਰ

ਗੋਂਡਾ (ਯੂ.ਪੀ.), 19 ਜੁਲਾਈ- ਉੱਤਰ ਪ੍ਰਦੇਸ਼ ਦੇ ਗੋਂਡਾ ਵਿਚ ਕੱਲ੍ਹ ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਹੈ, ਜਦੋਂ ਕਿ ਇਸ ਘਟਨਾ ਵਿਚ ਕਈ ਲੋਕ ਜ਼ਖਮੀ ਹੋਏ। ਇਹ ਜਾਣਕਾਰੀ ਇਕ ਅਧਿਕਾਰੀ ਨੇ ਸਾਂਝੀ ਕੀਤੀ ਹੈ। ਉੱਤਰ-ਪੂਰਬੀ ਰੇਲਵੇ ਦੇ ਗੋਂਡਾ-ਗੋਰਖਪੁਰ ਸੈਕਸ਼ਨ ’ਤੇ ਵੀਰਵਾਰ ਦੁਪਹਿਰ ਨੂੰ ਰਾਜ ਦੀ ਰਾਜਧਾਨੀ ਤੋਂ ਲਗਭਗ 150 ਕਿਲੋਮੀਟਰ ਦੂਰ ਮੋਤੀਗੰਜ ਅਤੇ ਝਿਲਾਹੀ ਰੇਲਵੇ ਸਟੇਸ਼ਨਾਂ ਵਿਚਕਾਰ ਰੇਲਗੱਡੀ ਦੇ ਅੱਠ ਡੱਬੇ ਪਟੜੀ ਤੋਂ ਉਤਰ ਗਏ ਸਨ। ਗੋਂਡਾ ਦੀ ਜ਼ਿਲ੍ਹਾ ਮੈਜਿਸਟਰੇਟ ਨੇਹਾ ਸ਼ਰਮਾ ਨੇ ਕਿਹਾ ਕਿ ਜ਼ਖ਼ਮੀ ਯਾਤਰੀਆਂ ਵਿਚੋਂ ਅੱਧੀ ਦਰਜਨ ਦੇ ਕਰੀਬ ਦੀ ਹਾਲਤ ਨਾਜ਼ੁਕ ਹੈ।