ਅਸੀਂ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕਰਨ ਦੀ ਕਰ ਰਹੇ ਹਾਂ ਕੋਸ਼ਿਸ਼- ਦਿੱਲੀ ਏਅਰਪੋਰਟ

ਨਵੀਂ ਦਿੱਲੀ, 19 ਜੁਲਾਈ- ਦਿੱਲੀ ਏਅਰਪੋਰਟ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਗਲੋਬਲ ਆਈ.ਟੀ. ਮੁੱਦੇ ਦੇ ਕਾਰਨ, ਦਿੱਲੀ ਹਵਾਈ ਅੱਡੇ ’ਤੇ ਕੁਝ ਸੇਵਾਵਾਂ ਅਸਥਾਈ ਤੌਰ ’ਤੇ ਪ੍ਰਭਾਵਿਤ ਹੋਈਆਂ ਸਨ। ਅਸੀਂ ਆਪਣੇ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕਰਨ ਲਈ ਆਪਣੇ ਸਾਰੇ ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਉਡਾਣਾਂ ਸੰਬੰਧੀ ਜਾਣਕਾਰੀ ਲਈ ਸੰਬੰਧਿਤ ਏਅਰਲਾਈਨ ਅਤੇ ਹੈਲਪ ਡੈਸਕ ਦੇ ਸੰਪਰਕ ਵਿਚ ਰਹਿਣ।