JALANDHAR WEATHER

ਨਿਰਮਲਾ ਸੀਤਾਰਮਨ ਅੱਜ ਪੇਸ਼ ਕਰਨਗੇ ਆਰਥਿਕ ਸਰਵੇਖਣ 2023-24

ਨਵੀਂ ਦਿੱਲੀ, 22 ਜੁਲਾਈ- ਕੇਂਦਰ ਸਰਕਾਰ ਅੱਜ ਸੰਸਦ ਦੇ ਦੋਵਾਂ ਸਦਨਾਂ ਵਿਚ ਆਰਥਿਕ ਸਰਵੇਖਣ 2023-24 ਨੂੰ ਪੇਸ਼ ਕਰਨ ਲਈ ਤਿਆਰ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 2024-25 ਦੇ ਪੂਰੇ ਬਜਟ ਦੀ ਪੇਸ਼ਕਾਰੀ ਤੋਂ ਇਕ ਦਿਨ ਪਹਿਲਾਂ ਸੰਸਦ ਵਿਚ ਪ੍ਰੀ-ਬਜਟ ਦਸਤਾਵੇਜ਼ ਪੇਸ਼ ਕਰਨਗੇ। ਆਰਥਿਕ ਸਰਵੇਖਣ 2023-24 ਲੋਕ ਸਭਾ ਵਿਚ ਦੁਪਹਿਰ 1 ਵਜੇ ਅਤੇ ਰਾਜ ਸਭਾ ਵਿਚ ਦੁਪਹਿਰ 2 ਵਜੇ ਪੇਸ਼ ਕੀਤਾ ਜਾਵੇਗਾ, ਇਸ ਤੋਂ ਬਾਅਦ ਮੁੱਖ ਆਰਥਿਕ ਸਲਾਹਕਾਰ ਅਨੰਥਾ ਨਾਗੇਸਵਰਨ ਦੁਆਰਾ ਇਕ ਪ੍ਰੈਸ ਕਾਨਫ਼ਰੰਸ ਕੀਤੀ ਜਾਵੇਗੀ। ਆਰਥਿਕ ਸਰਵੇਖਣ ਦਸਤਾਵੇਜ਼, ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਵਲੋਂ ਮੁੱਖ ਆਰਥਿਕ ਸਲਾਹਕਾਰ ਦੀ ਨਿਗਰਾਨੀ ਹੇਠ ਤਿਆਰ ਕੀਤਾ ਗਿਆ ਹੈ। ਆਰਥਿਕ ਸਰਵੇਖਣ ਦਸਤਾਵੇਜ਼ ਭਲਕੇ ਪੇਸ਼ ਕੀਤੇ ਜਾਣ ਵਾਲੇ 2024-25 ਲਈ ਅਸਲ ਬਜਟ ਦੀ ਸੁਰ ਅਤੇ ਬਣਤਰ ਬਾਰੇ ਵੀ ਕੁਝ ਵਿਚਾਰ ਦੇ ਸਕਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ