JALANDHAR WEATHER

ਬੈਂਕ ਦਾ ਏ.ਟੀ.ਐਮ. ਲੁੱਟਣ ਦੀ ਕੋਸ਼ਿਸ਼ ਨਾਕਾਮ

ਜੰਡਿਆਲਾ ਮੰਜਕੀ, 22 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)- ਮੁੱਖ ਮਾਰਗ ’ਤੇ ਸਥਿਤ ਇਕ ਬੈਂਕ ਏ.ਟੀ.ਐਮ. ਪੁੱਟ ਕੇ ਲਿਜਾਣ ਦੀ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੇ ਕੋਸ਼ਿਸ਼ ਨਾਕਾਮ ਕਰ ਦਿੱਤੀ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 2 ਵਜੇ ਲੁਟੇਰਿਆਂ ਵਲੋਂ ਤਾਲਾ ਤੋੜ ਕੇ ਏ.ਟੀ.ਐਮ. ਦੀ ਭੰਨ ਤੋੜ ਹੀ ਕੀਤੀ ਜਾ ਰਹੀ ਸੀ ਕਿ ਗਸ਼ਤ ਕਰ ਰਹੀ ਪੁਲਿਸ ਪਾਰਟੀ ਪਹੁੰਚ ਗਈ। ਪੁਲਿਸ ਚੋਂਕੀ ਜੰਡਿਆਲਾ ਦੇ ਇੰਚਾਰਜ ਜਸਵੀਰ ਚੰਦ ਨੇ ਸੰਪਰਕ ਕਰਨ ਤੇ ਦੱਸਿਆ ਕਿ ਇਨੋਵਾ ਗੱਡੀ ਵਿਚ ਆਏ ਚਾਰ ਲੁਟੇਰਿਆਂ ਵਿਚੋਂ ਇਕ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਬਾਕੀ ਦੇ ਤਿੰਨ ਫ਼ਰਾਰ ਹੋ ਗਏ। ਕਾਬੂ ਕੀਤੇ ਲੁਟੇਰੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬਰਾਂਚ ਮੈਨੇਜਰ ਨੇ ਦੱਸਿਆ ਕਿ ਸਾਡਾ ਏ.ਟੀ.ਐਮ. ਖ਼ਰਾਬ ਚੱਲ ਰਿਹਾ ਸੀ ਅਤੇ ਉਸ ਵਿਚ ਕੈਸ਼ ਰਾਸ਼ੀ ਘੱਟ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ