ਰੌਲਾ ਪਾਉਣ ਨਾਲ ਝੂਠ ਸੱਚ ਨਹੀਂ ਬਣ ਜਾਵੇਗਾ- ਸਿੱਖਿਆ ਮੰਤਰੀ

ਨਵੀਂ ਦਿੱਲੀ, 22 ਜੁਲਾਈ- ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੀਟ ਸੰਬੰਧੀ ਕੀਤੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਝੂਠ ਸਿਰਫ਼ ਰੌਲਾ ਪਾਉਣ ਨਾਲ ਸੱਚ ਨਹੀਂ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਦਾ ਕਹਿਣਾ ਹੈ ਕਿ ਦੇਸ਼ ਦੀ ਪ੍ਰੀਖਿਆ ਪ੍ਰਣਾਲੀ ਬੇਕਾਰ ਹੈ, ਇਹ ਅਤਿ ਨਿੰਦਣਯੋਗ ਹੈ।