26 ਜੁਲਾਈ ਨੂੰ ਲੱਦਾਖ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ

ਸ੍ਰੀਨਗਰ, 22 ਜੁਲਾਈ- ਅਧਿਕਾਰੀਆਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਜੁਲਾਈ ਨੂੰ ਲੱਦਾਖ ਦਾ ਦੌਰਾ ਕਰਨਗੇ। ਉਹ ਦਰਾਸ ਵਿਖੇ ਕਾਰਗਿਲ ਯੁੱਧ ਸਮਾਰਕ ਦਾ ਦੌਰਾ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ 26 ਜੁਲਾਈ ਨੂੰ ਸਵੇਰੇ ਦਰਾਸ ਬ੍ਰਿਗੇਡ ਹੈਲੀਪੈਡ ’ਤੇ ਉਤਰਨਗੇ। 1999 ਵਿਚ ਕਾਰਗਿਲ ਯੁੱਧ ਵਿਚ ਪਾਕਿਸਤਾਨ ਉੱਤੇ ਭਾਰਤੀ ਫੌਜ ਦੀ ਜਿੱਤ ਨੂੰ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। 1999 ਵਿਚ, ਪਾਕਿਸਤਾਨੀ ਸੈਨਿਕਾਂ ਅਤੇ ਕਈ ਸਮੂਹਾਂ ਦੇ ਅੱਤਵਾਦੀਆਂ ਨੇ ਕੰਟਰੋਲ ਰੇਖਾ ਦੇ ਨਾਲ ਦਰਾਸ ਤੋਂ ਬਟਾਲਿਕ ਸੈਕਟਰ ਤੱਕ ਕਈ ਚੋਟੀਆਂ ’ਤੇ ਕਬਜ਼ਾ ਕਰ ਲਿਆ ਸੀ। ਭਾਰਤੀ ਫੌਜ ਨੇ ਭਾਰਤੀ ਹਵਾਈ ਸੈਨਾ ਦੇ ਨਾਲ ਬਾਅਦ ਵਿਚ ਇਕ ਵਿਸ਼ਾਲ ਅਭਿਆਨ ਸ਼ੁਰੂ ਕੀਤਾ ਅਤੇ 74 ਦਿਨਾਂ ਦੀਆਂ ਲੜਾਈਆਂ ਵਿਚ ਭਾਰਤੀ ਫੌਜ ਆਪਣੇ ਖ਼ੇਤਰ ਨੂੰ ਵਾਪਸ ਜਿੱਤਣ ਵਿਚ ਕਾਮਯਾਬ ਰਹੀ ਅਤੇ ਉਦੋਂ ਤੋਂ ਫੌਜ 26 ਜੁਲਾਈ ਨੂੰ ਵਿਜੇ ਦਿਵਸ ਵਜੋਂ ਮਨਾ ਰਹੀ ਹੈ ਅਤੇ ਮੁੱਖ ਸਮਾਗਮ ਦਰਾਸ ਵਿਚ ਹੁੰਦਾ ਹੈ।