JALANDHAR WEATHER

ਇੰਟਰਨੈਸ਼ਨਲ ਪੰਥਕ ਦਲ ਵਲੋਂ ਭਾਈ ਜਸਬੀਰ ਸਿੰਘ ਰੋਡੇ ਦੀ ਅਗਵਾਈ 'ਚ ਜਥੇਦਾਰ ਦੇ ਨਾਮ ਸੌਂਪਿਆ ਬੇਨਤੀ ਪੱਤਰ

ਅੰਮ੍ਰਿਤਸਰ, 23 ਜੁਲਾਈ (ਜਸਵੰਤ ਸਿੰਘ ਜੱਸ)-ਇੰਟਰਨੈਸ਼ਨਲ ਪੰਥਕ ਦਲ ਵਲੋਂ ਅੱਜ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਦੀ ਅਗਵਾਈ ਵਿਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਮੰਗ-ਪੱਤਰ ਦਿੱਤਾ ਗਿਆ। ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਵਿਚ ਚੱਲ ਰਹੇ ਵਿਵਾਦ, ਬਾਗ਼ੀ ਧੜੇ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖਿਮਾ ਯਾਚਨਾ ਲਈ ਦਿੱਤੇ ਬੇਨਤੀ ਪੱਤਰ, ਜਥੇਦਾਰ ਸਾਹਿਬਾਨ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਪੱਸ਼ਟੀਕਰਨ ਦੇਣ ਲਈ ਪੇਸ਼ ਹੋਣ ਦੇ ਦਿੱਤੇ ਆਦੇਸ਼ ਅਤੇ ਬੀਤੇ ਸਮੇਂ ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਸੰਬੰਧ ਵਿਚ ਇੰਟਰਨੈਸ਼ਨਲ ਪੰਥਕ ਦਲ ਨੇ ਜਥੇਦਾਰ ਨੂੰ ਮੰਗ-ਪੱਤਰ ਵਿਚ ਅਪੀਲ ਕੀਤੀ ਕਿ ਅੱਜ ਤੁਹਾਡੇ ਫੈਸਲੇ ਨਾਲ ਜਿਥੇ ਅਕਾਲ ਤਖਤ ਦੀ ਸਰਵਉੱਚਤਾ ਦੇ ਪਹਿਰੇਦਾਰ ਹੋਣ ਦਾ ਸਬੂਤ ਸੰਗਤਾਂ ਸਾਹਮਣੇ ਪੇਸ਼ ਹੋਣਾ ਹੈ, ਉਥੇ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਲਏ ਫੈਸਲਿਆਂ ਦੀ ਝਲਕ ਵੀ ਮਿਲ ਸਕਦੀ ਹੈ। ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਕਿ ਅਕਾਲ ਤਖਤ ਸਾਹਿਬ ਦੇ ਮਾਣ-ਸਨਮਾਨ ਨੂੰ ਬਹਾਲ ਰੱਖਦਿਆਂ ਬਿਨਾਂ ਕਿਸੇ ਭੇਦਭਾਵ ਨਿਡਰਤਾ ਸਹਿਤ ਬੇਫਿਕਰੀ ਨਾਲ ਅਤੇ ਗੁਰੂ ਸਾਹਿਬ ਉਤੇ ਭਰੋਸਾ ਰੱਖ ਕੇ ਮਹੱਤਵਪੂਰਨ ਫੈਸਲੇ ਲੈਣੇ ਚਾਹੀਦੇ ਹਨ। ਇਸ ਮੌਕੇ ਭਾਈ ਰੋਡੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਜੱਸੋਵਾਲ, ਜਤਿੰਦਰ ਸਿੰਘ, ਦਲੀਪ ਸਿੰਘ, ਸਵਰਨਜੀਤ ਸਿੰਘ, ਬਾਬਾ ਸਤਨਾਮ ਸਿੰਘ, ਸੱਜਣ ਸਿੰਘ ਤੇ ਹੋਰ ਆਗੂ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ