ਕੇਂਦਰ ਸਰਕਾਰ ਦੇ 11ਵੇਂ ਬਜਟ ਤੋਂ ਵੀ ਕਿਸਾਨਾਂ ਦੇ ਪੱਲੇ ਪਈ ਨਿਰਾਸ਼ਾ- ਧਰਮ ਸਿੰਘ ਸਿੱਧੂ
.jpg)
ਗੁਰੂ ਹਰਸਹਾਏ, 23 ਜੁਲਾਈ (ਹਰਚਰਨ ਸਿੰਘ ਸੰਧੂ)-ਭਾਰਤ ਦੀ ਆਬਾਦੀ ਦਾ 70 ਫੀਸਦੀ ਹਿੱਸਾ ਪੇਂਡੂ ਖੇਤਰ ਵਿਚ ਵਸਦਾ ਹੈ, ਜਿਸ ਵਿਚੋਂ 60 ਤੋਂ 65 ਫੀਸਦੀ ਹਿੱਸਾ ਕਿਸਾਨਾਂ ਦਾ ਹੈ। ਪੇਂਡੂ ਖੇਤਰ ਲਈ ਸਿਰਫ ਤਿੰਨ ਫੀਸਦੀ ਬਜਟ ਰੱਖਣਾ ਕਿੰਨਾ ਕੁ ਜਾਇਜ਼ ਹੈ। ਖੇਤੀ ਨੂੰ ਘਾਟੇ ਵਾਲਾ ਧੰਦਾ ਬਣਾ ਕੇ ਇਸ ਵਿਚੋਂ ਕਿਸਾਨਾਂ ਨੂੰ ਬਾਹਰ ਕੱਢਣ ਦੀ ਅੰਤਰਰਾਸ਼ਟਰੀ ਪਾਲਿਸੀ ਉਤੇ ਕੇਂਦਰ ਸਰਕਾਰ ਕੰਮ ਕਰ ਰਹੀ ਹੈ। ਇਸ ਲਈ ਇਹ ਬਜਟ ਵੀ ਕਿਸਾਨਾਂ-ਮਜ਼ਦੂਰਾਂ ਲਈ ਨਿਰਾਸ਼ਾਜਨਕ ਹੈ। ਕੇਂਦਰ ਸਰਕਾਰ ਦੇ ਇਸ ਬਜਟ ਦੀ ਨਿਖੇਧੀ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਧਰਮ ਸਿੰਘ ਸਿੱਧੂ ਗੁਰੂ ਹਰਸਹਾਏ ਨੇ ਕਿਹਾ ਕਿ ਇਸ ਬਜਟ ਵਿਚ ਐਮ. ਐਸ. ਪੀ. ਲਈ ਕੋਈ ਰਕਮ ਨਹੀਂ ਰੱਖੀ ਗਈ। ਉਨ੍ਹਾਂ ਕਿਹਾ ਕਿ ਡੁੱਬਦੀ ਕਿਸਾਨੀ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਬਚਾਉਣ ਦੇ ਯਤਨ ਕਰਨੇ ਚਾਹੀਦੇ ਸਨ। ਹੋਰ ਸਹੂਲਤਾਂ ਦੇਣੀਆਂ ਚਾਹੀਦੀਆਂ ਸਨ। ਕਿਸਾਨਾਂ ਦੇ ਕਰਜ਼ੇ ਮੁਆਫ, ਮਜ਼ਦੂਰਾਂ ਦੇ ਕਰਜ਼ੇ ਮੁਆਫ ਆਦਿ ਸਮੇਤ ਫਸਲਾਂ ਦੇ ਸਹੀ ਮੁੱਲ, ਸਾਰੀਆਂ ਫਸਲਾਂ ਦਾ ਮੰਡੀਕਰਨ ਸੁਚੱਜਾ ਕਰਨ ਦੀ ਲੋੜ ਹੈ।