JALANDHAR WEATHER

ਕਾਰ ਚੋਰ ਗਰੋਹ ਦੇ 3 ਮੈਂਬਰ 10 ਗੱਡੀਆਂ ਦੇ ਸਾਮਾਨ ਸਣੇ ਕਾਬੂ

ਢਿੱਲਵਾਂ, 23 ਜੁਲਾਈ (ਗੋਬਿੰਦ ਸੁਖੀਜਾ, ਪਰਵੀਨ ਕੁਮਾਰ)-ਢਿੱਲਵਾਂ ਪੁਲਿਸ ਨੇ ਕਾਰ ਚੋਰ ਗਰੋਹ ਦੇ 3 ਮੈਂਬਰਾਂ ਨੂੰ 10 ਚੋਰੀ ਕੀਤੀਆਂ ਗੱਡੀਆਂ ਦੇ ਸਾਮਾਨ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਡੀ. ਐਸ. ਪੀ. ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਬੀਤੀ 6 ਜੁਲਾਈ ਦੀ ਰਾਤ ਨੂੰ ਅਜੈਬ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪੱਤੀ ਲਾਧੂ ਕੀ ਢਿਲਵਾਂ ਦੀ ਕਾਰ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ ਸਨ, ਜਿਸ ਸੰਬੰਧੀ ਥਾਣਾ ਢਿੱਲਵਾਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਉਕਤ ਵਾਰਦਾਤ ਨੂੰ ਟਰੇਸ ਕਰਦਿਆਂ ਜਰਮਨਜੀਤ ਸਿੰਘ ਉਰਫ ਅਕਾਸ਼ ਪੁੱਤਰ ਗੁਰਦੇਵ ਸਿੰਘ, ਕ੍ਰਿਸ਼ਨ ਪੁੱਤਰ ਬਿੰਦਰ ਰਾਮ, ਪ੍ਰਵੀਨ ਕੁਮਾਰ ਉਰਫ ਅਕਾਸ਼ ਪੁੱਤਰ ਜਗਤਾਰ ਸਿੰਘ ਵਾਸੀਆਨ ਮੁਹੱਲਾ ਗੁਰੂ ਨਾਨਕਪੁਰਾ ਮੇਨ ਰੋਡ ਬਿਆਸ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਸਕਰੈਪ ਕੀਤੀਆਂ ਕਾਰਾਂ ਦਾ ਸਾਮਾਨ ਬਰਾਮਦ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ। ਗ੍ਰਿਫਤਾਰ ਕੀਤੇ ਵਿਅਕਤੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਉਤੇ ਇਨ੍ਹਾਂ ਵਿਅਕਤੀਆ ਨੇ ਮੰਨਿਆ ਕਿ ਪੱਤੀ ਜੱਲੂ ਕੀ ਢਿਲਵਾਂ ਤੋਂ ਜ਼ੈੱਨ ਕਾਰ, ਪਿੰਡ ਤਲਵੰਡੀ ਕੂਕਾ ਤੋਂ 1 ਕਾਰ, ਅੰਮ੍ਰਿਤਸਰ ਤੋਂ ਹਾਂਡਾ ਸਿਟੀ ਕਾਰ, ਪਠਾਨਕੋਟ ਚੌਕ ਤੋਂ 1 ਕਾਰ, ਹੁਸ਼ਿਆਰਪੁਰ ਤੋਂ ਬਲੈਰੋ , ਜਲੰਧਰ ਸ਼ਹਿਰ ਵਿਚੋਂ 1 ਕਾਰ ਅਤੇ 1 ਕਾਰ ਮੁਹੱਲਾ ਧਰਮਕੋਟ ਫਗਵਾੜਾ ਤੋਂ ਚੋਰੀ ਕੀਤੀ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ