JALANDHAR WEATHER

ਉੱਤਰਾਖ਼ੰਡ: ਜਲਦ ਬਣਾਈ ਜਾਵੇ ਰੇਲਵੇ ਜ਼ਮੀਨ ’ਤੇ ਰਹਿ ਰਹੇ ਪਰਿਵਾਰਾਂ ਲਈ ਮੁੜ ਵਸੇਬਾ ਯੋਜਨਾ- ਸੁਪਰੀਮ ਕੋਰਟ

ਨਵੀਂ ਦਿੱਲੀ, 24 ਜੁਲਾਈ- ਸੁਪਰੀਮ ਕੋਰਟ ਨੇ ਰੇਲਵੇ ਅਥਾਰਟੀ ਅਤੇ ਕੇਂਦਰ ਨੂੰ ਉੱਤਰਾਖ਼ੰਡ ਦੇ ਹਲਦਵਾਨੀ ਰੇਲਵੇ ਸਟੇਸ਼ਨ ਦੇ ਨਾਲ ਲੱਗਦੀ ਰੇਲਵੇ ਜ਼ਮੀਨ ’ਤੇ ਰਹਿ ਰਹੇ ਪਰਿਵਾਰਾਂ ਲਈ ਮੁੜ ਵਸੇਬਾ ਯੋਜਨਾ ਬਣਾਉਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਅਧਿਕਾਰੀਆਂ ਨੂੰ ਰੇਲਵੇ ਪਟੜੀਆਂ ਦੇ ਵਿਸਥਾਰ ਲਈ ਲੋੜੀਂਦੀ ਜ਼ਮੀਨ ਦੀ ਪਛਾਣ ਕਰਨ ਅਤੇ ਪ੍ਰਭਾਵਿਤ ਪਰਿਵਾਰਾਂ ਦੀ ਪਛਾਣ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਅਧਿਕਾਰੀਆਂ ਨੂੰ ਚਾਰ ਹਫ਼ਤਿਆਂ ਦੇ ਅੰਦਰ ਇਸ ਨੂੰ ਪੂਰਾ ਕਰਨ ਲਈ ਕਿਹਾ ਹੈ ਅਤੇ ਮਾਮਲੇ ਦੀ ਸੁਣਵਾਈ 11 ਸਤੰਬਰ ਨੂੰ ਤੈਅ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ