ਕੱਲ ਭਾਰਤ ਤੇ ਸ੍ਰੀਲੰਕਾ ਵਿਚਾਲੇ ਹੋਵੇਗਾ ਤੀਜਾ ਇਕ ਦਿਨਾ ਮੈਚ
ਕੋਲੰਬੋ (ਸ੍ਰੀਲੰਕਾ), 6 ਅਗਸਤ-ਭਾਰਤ ਤੇ ਸ੍ਰੀਲੰਕਾ ਵਿਚਾਲੇ ਤੀਜਾ ਇਕ ਦਿਨਾ ਮੈਚ ਕੱਲ ਹੋਵੇਗਾ। ਦੱਸ ਦਈਏ ਕਿ 3 ਮੈਚਾਂ ਦੀ ਲੜੀ ਵਿਚ ਸ੍ਰੀਲੰਕਾ ਨੇ 1 ਮੈਚ ਜਿੱਤ ਲਿਆ ਤੇ ਸ੍ਰੀਲੰਕਾ ਲੜੀ ਵਿਚ 1-0 ਨਾਲ ਅੱਗੇ ਚੱਲ ਰਿਹਾ ਹੈ। ਭਾਰਤੀ ਟੀਮ ਲੜੀ ਨੂੰ ਬਰਾਬਰ ਕਰਨ ਲਈ ਮੈਦਾਨ 'ਤੇ ਉਤਰੇਗੀ। ਪਹਿਲਾ ਇਕ ਦਿਨਾ ਮੈਚ ਟਾਈ ਹੋ ਗਿਆ ਸੀ। ਇਹ ਮੈਚ ਦੁਪਹਿਰ ਢਾਈ ਵਜੇ ਸ਼ੁਰੂ ਹੋਵੇਗਾ।