ਮਲੇਰਕੋਟਲਾ ’ਚ ਮੁਸਲਿਮ ਟਾਈਗਰ ਫੋਰਸ ਪੰਜਾਬ ਦੇ ਚੇਅਰਮੈਨ 'ਤੇ ਹਮਲਾ
.jpg)
ਮਲੇਰਕੋਟਲਾ, 17 ਜੁਲਾਈ (ਪਰਮਜੀਤ ਸਿੰਘ ਕੁਠਾਲਾ)-ਅੱਜ ਮੁਸਲਿਮ ਜਥੇਬੰਦੀ ਮੁਸਲਿਮ ਟਾਈਗਰ ਫੋਰਸ ਆਫ ਪੰਜਾਬ ਦੇ ਚੇਅਰਮੈਨ ਅਦਨਾਨ ਅਲੀ ਖਾਨ ਨੂੰ ਕੁਝ ਲੋਕਾਂ ਵਲੋਂ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ ਜਦੋਂ ਉਹ ਸਥਾਨਕ ਕਾਲਜ ਰੋਡ ਸਥਿਤ ਇਕ ਦੁਕਾਨ ’ਤੇ ਕੋਈ ਦਰਖਾਸਤ ਟਾਈਪ ਕਰਵਾ ਰਹੇ ਸਨ। ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਜ਼ੇਰੇ ਇਲਾਜ ਅਦਨਾਨ ਅਲੀ ਖਾਨ ਨੇ ਆਪਣੇ ਉੱਪਰ ਹੋਏ ਜਾਨਲੇਵਾ ਹਮਲੇ ਲਈ ਮਲੇਰਕੋਟਲਾ ਅਤੇ ਪਟਿਆਲਾ ਨਾਲ ਸੰਬੰਧਿਤ ਕੁਝ ਲੋਕਾਂ ਨੂੰ ਦੋਸ਼ੀ ਦੱਸਿਆ ਹੈ। ਹਸਪਤਾਲ ਵਿਚ ਪੱਤਰਕਾਰਾਂ ਨਾਲ ਹਮਲੇ ਦੀ ਗੱਲਬਾਤ ਸਾਂਝੀ ਕਰਦਿਆਂ ਚੇਅਰਮੈਨ ਅਦਨਾਨ ਅਲੀ ਖਾਨ ਨੇ ਕਿਹਾ ਕਿ ਉਸ ਉੱਪਰ ਹਮਲਾ ਕਥਿਤ ਤੌਰ ’ਤੇ ਭੂ ਮਾਫ਼ੀਆ ਵਲੋਂ ਕਰਵਾਇਆ ਗਿਆ ਹੈ ਅਤੇ ਇਸ ਸੰਬੰਧੀ ਉਹ ਪਹਿਲਾਂ ਹੀ ਵੱਖ-ਵੱਖ ਅਧਿਕਾਰੀਆਂ ਨੂੰ ਲਿਖਤੀ ਪੱਤਰ ਭੇਜ ਕੇ ਸੁਰੱਖਿਆ ਦੀ ਮੰਗ ਕਰ ਚੁੱਕਾ ਹੈ।