ਉੱਤਰ ਪ੍ਰਦੇਸ਼ : ਛਾਪੇਮਾਰੀ ਦੌਰਾਨ ਅਚਾਨਕ ਗੋਲੀ ਚੱਲਣ ਨਾਲ ਕਾਂਸਟੇਬਲ ਦੀ ਮੌਤ
.jpg)
ਅਲੀਗੜ੍ਹ (ਉੱਤਰ ਪ੍ਰਦੇਸ਼), 18 ਜੁਲਾਈ-ਵੀਰਵਾਰ ਤੜਕੇ ਇਥੇ ਛਾਪੇਮਾਰੀ ਦੌਰਾਨ ਇਕ ਇੰਸਪੈਕਟਰ ਦਾ ਸਰਵਿਸ ਹਥਿਆਰ ਗਲਤੀ ਨਾਲ ਚੱਲਣ ਕਾਰਨ ਇਕ ਪੁਲਿਸ ਕਾਂਸਟੇਬਲ ਦੀ ਮੌਤ ਹੋ ਗਈ ਅਤੇ ਇਕ ਸਬ-ਇੰਸਪੈਕਟਰ ਜ਼ਖਮੀ ਹੋ ਗਿਆ। ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਸੰਜੀਵ ਸੁਮਨ ਨੇ ਕਿਹਾ ਕਿ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਅਤੇ ਦੋ ਥਾਣਿਆਂ ਦੇ ਕਰਮਚਾਰੀਆਂ ਨੇ ਬੁਲੰਦ ਸ਼ਹਿਰ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੇ ਇਕ ਪਿੰਡ ਵਿਚ ਪਸ਼ੂ ਤਸਕਰਾਂ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ। ਆਪ੍ਰੇਸ਼ਨ ਦੌਰਾਨ ਇੰਸਪੈਕਟਰ ਅਜ਼ਹਰ ਹੁਸੈਨ ਦੀ ਪਿਸਤੌਲ ਜਾਮ ਹੋ ਗਈ ਤੇ ਅਚਾਨਕ ਫਾਇਰ ਨਿਕਲ ਗਿਆ।