ਭੇਤਭਰੀ ਹਾਲਤ 'ਚ ਨੌਜਵਾਨ ਦੀ ਮਿਲੀ ਲਾਸ਼
.jpg)
ਚੇਤਨਪੁਰਾ (ਅੰਮ੍ਰਿਤਸਰ), 18 ਜੁਲਾਈ (ਸ਼ਰਨਜੀਤ ਸਿੰਘ ਗਿੱਲ)-ਪੁਲਿਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਮਾਛੀਨਨੰਗਲ ਦੇ ਆਸ਼ੂ ਨਾਂਅ ਦੇ ਇਕ ਨੌਜਵਾਨ ਦੀ ਫਤਿਹਗੜ੍ਹ ਚੂੜੀਆਂ-ਅੰਮ੍ਰਿਤਸਰ ਰੋਡ 'ਤੇ ਸੜਕ ਕਿਨਾਰੇ ਖੱਡਿਆਂ ਵਿਚੋਂ ਭੇਤਭਰੀ ਹਾਲਤ ਵਿਚ ਲਾਸ਼ ਮਿਲਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ ਨੂੰ ਸੜਕ ਹਾਦਸਾ ਦੱਸਿਆ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਦਕਿ ਪਰਿਵਾਰਕ ਮੈਂਬਰਾਂ ਵਲੋਂ ਇਸ ਮਾਮਲੇ ਉਤੇ ਸ਼ੱਕ ਜਤਾਇਆ ਜਾ ਰਿਹਾ ਹੈ।