ਬਲਾਕ ਮਹਿਲ ਕਲਾਂ (ਬਰਨਾਲਾ) ਦੇ ਦੋ ਅਧਿਆਪਕ ਸਟੇਟ ਪੁਰਸਕਾਰ ਲਈ ਚੁਣੇ
ਮਹਿਲ ਕਲਾਂ, 4 ਸਤੰਬਰ (ਅਵਤਾਰ ਸਿੰਘ ਅਣਖੀ)-ਬਲਾਕ ਮਹਿਲ ਕਲਾਂ (ਬਰਨਾਲਾ) ਦੇ ਦੋ ਅਧਿਆਪਕ ਸਟੇਟ ਪੁਰਸਕਾਰ ਲਈ ਚੁਣੇ ਗਏ। ਜਾਣਕਾਰੀ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਨਿਹਾਲੂਵਾਲ ਦੇ ਹੈੱਡ ਟੀਚਰ ਦਲਜਿੰਦਰ ਸਿੰਘ ਪੰਡੋਰੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਹਮੀਦੀ ਦੇ ਹੈੱਡ ਟੀਚਰ ਅਸ਼ਵਨੀ ਕੁਮਾਰ ਸਟੇਟ ਪੁਰਸਕਾਰ ਲਈ ਚੁਣੇ ਜਾਣ ਉਤੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।