12ਵੀਂ ਜਮਾਤ ਦੀ ਵਿਦਿਆਰਥਣ ਆਇਸ਼ਾ ਕਪੂਰ ਜੱਜ ਬਣਨ ਦੀ ਇਛੁੱਕ
ਮਲੇਰਕੋਟਲਾ, 26 ਮਈ (ਮੁਹੰਮਦ ਹਨੀਫ਼ ਥਿੰਦ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜਿਆਂ 'ਚ ਮਾਲੇਰਕੋਟਲਾ ਇਲਾਕੇ 'ਚ ਵੱਖ-ਵੱਖ ਸਕੂਲਾਂ ਦੀਆਂ ਲੜਕੀਆਂ ਨੇ ਇਕ ਵਾਰ ਫਿਰ ਮੁੰਡਿਆਂ ਨੂੰ ਪਛਾੜਦੇ ਹੋਏ ਬਾਜ਼ੀ ਮਾਰਦਿਆਂ ਵਧੀਆ ਨੰਬਰ ਹਾਸਿਲ ਕਰ ਕੇ ਮਾਲੇਰਕੋਟਲੇ ਦਾ ਨਾਂਅ ਰੌਸ਼ਨ ਕੀਤਾ ਹੈ । ਜਾਣਕਾਰੀ ਮੁਤਾਬਕ ਅਲ-ਫਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਦੀ ਵਿਦਿਆਰਥਣ ਆਇਸ਼ਾ ਕਪੂਰ ਪੁੱਤਰੀ ਡਾਕਟਰ ਮੁਹੰਮਦ ਸਲਮਾਨ ਕਪੂਰ ਅਲ-ਫਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ 94.40 ਫੀਸਦ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ, ਸਕੂਲ ਦਾ ਅਤੇ ਮਲੇਰਕੋਟਲੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ। ਬੇਟੀ ਆਈਸ਼ਾ ਕਪੂਰ ਦੇ ਪਿਤਾ ਡਾਕਟਰ ਮੁਹੰਮਦ ਸਲਮਾਨ ਕਪੂਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੇਟੀ ਦਾ ਸੁਪਨਾ ਭਵਿੱਖ ਵਿਚ ਪੀ.ਸੀ.ਐਸ. ਕਰ ਕੇ ਜੱਜ ਬਣਨ ਦਾ ਹੈ ।
;
;
;
;
;
;
;