JALANDHAR WEATHER

ਲੇਹ-ਜੰਮੂ ਤੇ ਸੋਨੀਪਤ 'ਚ ਈ.ਡੀ. ਦੇ ਛਾਪੇ, ਕ੍ਰਿਪਟੋ ਘੁਟਾਲੇ 'ਚ ਇਕ ਕਰੋੜ ਰੁਪਏ ਦੀ ਨਕਦੀ ਜ਼ਬਤ

ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਸ੍ਰੀਨਗਰ ਯੂਨਿਟ ਨੇ ਕ੍ਰਿਪਟੋਕਰੰਸੀ ਘੁਟਾਲੇ ਦੇ ਸੰਬੰਧ ਵਿਚ ਹਰਿਆਣਾ ਦੇ ਲੇਹ, ਜੰਮੂ ਅਤੇ ਸੋਨੀਪਤ ਵਿਚ ਛੇ ਥਾਵਾਂ 'ਤੇ ਛਾਪੇਮਾਰੀ ਕੀਤੀ। ਇਸ ਸਮੇਂ ਦੌਰਾਨ ਏਜੰਸੀ ਨੇ 1 ਕਰੋੜ ਰੁਪਏ ਦੀ ਨਕਦੀ ਸਮੇਤ ਅਪਰਾਧਕ ਦਸਤਾਵੇਜ਼ ਅਤੇ ਜਾਇਦਾਦ ਦੇ ਰਿਕਾਰਡ ਜ਼ਬਤ ਕੀਤੇ ਹਨ। ਈ.ਡੀ. ਦੇ ਅਨੁਸਾਰ, ਇਸ ਹਫਤੇ ਦੇ ਸ਼ੁਰੂ ਵਿਚ ਏ.ਆਰ. ਮੀਰ ਅਤੇ ਹੋਰਾਂ ਦੇ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿਚ ਛਾਪੇਮਾਰੀ ਕੀਤੀ ਗਈ ਸੀ। ਈ.ਡੀ. ਨੇ ਕਿਹਾ ਕਿ ਇਹ ਮਾਮਲਾ ਬੇਕਸੂਰ ਲੋਕਾਂ ਨੂੰ ਇਮੋਲੀਐਂਟ ਸਿੱਕਾ ਨਾਮਕ ਇਕ ਜਾਅਲੀ ਕ੍ਰਿਪਟੋ ਕਰੰਸੀ ਵਿਚ ਨਿਵੇਸ਼ ਕਰਨ ਲਈ ਧੋਖਾ ਦੇਣ ਨਾਲ ਸੰਬੰਧਿਤ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ