ਨੋਵਾਕ ਜੋਕੋਵਿਚ ਨੇ ਜਿੱਤਿਆ ਪਹਿਲਾ ਓਲੰਪਿਕ ਸੋਨ ਤਗ਼ਮਾ , ਫਾਈਨਲ 'ਚ ਕਾਰਲੋਸ ਅਲਕਾਰਾਜ਼ ਨੂੰ ਹਰਾਇਆ
ਨਵੀਂ ਦਿੱਲੀ ,4 ਅਗਸਤ - ਪੈਰਿਸ ਉਲੰਪਿਕਸ 2024 ਵਿਚ, ਨੋਵਾਕ ਜੋਕੋਵਿਚ ਨੇ ਫਾਈਨਲ ਵਿਚ ਕਾਰਲੋਸ ਅਲਕਾਰਾਜ਼ ਨੂੰ ਹਰਾ ਕੇ ਪੁਰਸ਼ ਟੈਨਿਸ ਸਿੰਗਲਜ਼ ਵਿਚ ਸੋਨ ਤਗਮਾ ਜਿੱਤਿਆ। ਜੋਕੋਵਿਚ ਨੇ ਅਲਕਾਰਾਜ਼ ਨੂੰ ਸਿੱਧੇ ਸੈੱਟਾਂ ਵਿਚ 7-6 (7-3), 7-6 (7-2) ਨਾਲ ਹਰਾਇਆ। ਉਹ ਟੈਨਿਸ ਵਿਚ ਸਭ ਤੋਂ ਵੱਧ ਉਮਰ ਦਾ ਓਲੰਪਿਕ ਚੈਂਪੀਅਨ ਵੀ ਬਣਿਆ। ਅਲਕਾਰਜ਼ ਕੋਲ ਟੈਨਿਸ ਵਿੱਚ ਸਭ ਤੋਂ ਘੱਟ ਉਮਰ ਦਾ ਉਲੰਪਿਕਸਚੈਂਪੀਅਨ ਬਣਨ ਦਾ ਮੌਕਾ ਸੀ, ਪਰ ਉਹ ਖੁੰਝ ਗਿਆ।