ਪੈਰਿਸ ਉਲੰਪਿਕ: ਭਲਕੇ ਜਰਮਨੀ ਖ਼ਿਲਾਫ਼ ਸੈਮੀਫ਼ਾਈਨਲ ਨਹੀਂ ਖ਼ੇਡ ਸਕਣਗੇ ਅਮਿਤ ਰੋਹੀਦਾਸ
ਫ਼ਰਾਂਸ, 5 ਅਗਸਤ- ਭਾਰਤੀ ਹਾਕੀ ਟੀਮ ਦੇ ਉਪ ਕਪਤਾਨ ਅਤੇ ਡਿਫ਼ੈਂਡਰ ਅਮਿਤ ਰੋਹੀਦਾਸ ਨੂੰ ਬੀਤੇ ਦਿਨ ਗ੍ਰੇਟ ਬਿ੍ਟੇਨ ਦੇ ਖ਼ਿਲਾਫ਼ ਪੈਰਿਸ ਉਲੰਪਿਕ ਦੇ ਕੁਆਰਟਰ ਫ਼ਾਈਨਲ ਮੁਕਾਬਲੇ ਵਿਚ ਰੈਡ ਕਾਰਡ ਦਿਖਾਏ ਜਾਣ ਤੋਂ ਬਾਅਦ ਹਾਕੀ ਟੂਰਨਾਮੈਂਟ ਦੇ ਇਕ ਮੈਚ ’ਤੇ ਪਾਬੰਦੀ ਲਗਾ ਦਿੱਤੀ ਹੈ ਭਾਵ ਅਮਿਤ ਭਲਕੇ ਜਰਮਨੀ ਖ਼ਿਲਾਫ਼ ਖੇਡੇ ਜਾਣ ਵਾਲੇ ਸੈਮੀਫ਼ਾਈਨਲ ਮੁਕਾਬਲੇ ਵਿਚ ਨਹੀਂ ਖ਼ੇਡ ਸਕਣਗੇ। ਹਾਲਾਂਕਿ ਭਾਰਤ ਨੇ ਇਸ ਦਾ ਵਿਰੋਧ ਕਰਦਿਆਂ ਅਪੀਲ ਵਿਚ ਦਾਇਰ ਕੀਤੀ ਸੀ, ਪਰ ਇਹ ਫ਼ੈਸਲਾ ਇੰਟਰਨੈਸ਼ਨਲ ਹਾਕੀ ਸੰਘ ਵਲੋਂ ਲਿਆ ਗਿਆ ਹੈ।