ਟਰੱਕ ਤੇ ਟਿੱਪਰ ਦਰਮਿਆਨ ਟੱਕਰ, 1 ਦੀ ਮੌਤ
ਨਡਾਲਾ,5 ਅਗਸਤ (ਰਘਬਿੰਦਰ ਸਿੰਘ)- ਨਡਾਲਾ-ਬੇਗੋਵਾਲ ਸੜਕ ’ਤੇ ਪਿੰਡ ਰਾਏਪੁਰ ਰਾਜਪੂਤਾਂ ਨੇੜੇ ਟਰੱਕ ਤੇ ਟਿੱਪਰ ਦਰਮਿਆਨ ਜ਼ਬਰਦਸਤ ਟੱਕਰ ਹੋ ਗਈ, ਜਿਸ ਵਿਚ ਟਿਪਰ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਮ੍ਰਿਤਕ ਚਾਲਕ ਦੀ ਪਛਾਣ ਲਖਵਿੰਦਰ ਲੱਖਾ ਵਾਸੀ ਖਿੱਚੀਆਂ (ਮੁਕੇਰੀਆ) ਵਜੋਂ ਹੋਈ ਹੈ। ਘਟਨਾ ਸਥਾਨ ’ਤੇ ਪੁੱਜੀ ਨਡਾਲਾ ਪੁਲਿਸ ਘਟਨਾ ਦੀ ਜਾਂਚ ਵਿਚ ਜੁੱਟ ਗਈ ਹੈ।