ਭਾਰਤੀ ਪੁਰਸ਼ ਟੀਮ ਟੇਬਲ ਟੈਨਿਸ ਵਿਚ ਚੀਨ ਤੋਂ ਹਾਰੀ
ਫ਼ਰਾਂਸ, 6 ਅਗਸਤ- ਟੇਬਲ ਟੈਨਿਸ ਵਿਚ ਭਾਰਤੀ ਪੁਰਸ਼ ਟੀਮ ਨੂੰ ਚੀਨ ਦੇ ਹੱਥੋਂ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਡਬਲਜ਼ ਮੈਚ ਵਿਚ ਐਮ.ਏ. ਲੋਂਗ ਅਤੇ ਚੁਕਿਨ ਵਾਂਗ ਦੀ ਜੋੜੀ ਨੇ ਹਰਮੀਤ ਦੇਸਾਈ ਅਤੇ ਮਾਨਵ ਠੱਕਰ ਦੀ ਭਾਰਤੀ ਜੋੜੀ ਨੂੰ 11-2, 11-3, 11-7 ਨਾਲ ਹਰਾਇਆ। ਇਸ ਤੋਂ ਬਾਅਦ ਦੂਜੇ ਮੈਚ ਵਿਚ ਚੀਨ ਦੇ ਝੇਂਡੋਂਗ ਫੈਨ ਨੇ ਅਚੰਤਾ ਸ਼ਰਤ ਕਮਲ ਨੂੰ 9-11, 11-7, 11-7, 11-5 ਨਾਲ ਹਰਾਇਆ। ਤੀਜੇ ਮੈਚ ਵਿਚ ਚੁਕਿਨ ਵਾਂਗ ਨੇ ਮਾਨਵ ਠੱਕਰ ਨੂੰ 11-9, 11-6, 11-9 ਨਾਲ ਹਰਾਇਆ।