ਭਾਰਤੀ ਉਲੰਪਿਕ ਸੰਘ ਦੀ ਪ੍ਰਧਾਨ ਪੀ.ਟੀ. ਊਸ਼ਾ ਵਲੋਂ ਵਿਨੇਸ਼ ਫੋਗਾਟ ਨਾਲ ਮੁਲਾਕਾਤ
ਪੈਰਿਸ (ਫਰਾਂਸ), 7 ਅਗਸਤ-ਭਾਰਤੀ ਉਲੰਪਿਕ ਸੰਘ (ਆਈ.ਓ.ਏ.) ਦੀ ਪ੍ਰਧਾਨ ਪੀ.ਟੀ. ਊਸ਼ਾ ਨੇ ਪੈਰਿਸ, ਫਰਾਂਸ ਵਿਚ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨਾਲ ਮੁਲਾਕਾਤ ਕੀਤੀ। ਉਸ ਨੂੰ ਅੱਜ ਜ਼ਿਆਦਾ ਭਾਰ ਹੋਣ ਕਾਰਨ ਮਹਿਲਾ ਕੁਸ਼ਤੀ 50 ਕਿੱਲੋ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ।