ਪੈਰਿਸ ਉਲੰਪਿਕ: ਪਹਿਲਵਾਨ ਅੰਤਿਮ ਪੰਘਾਲ ਨੂੰ ਪੈਰਿਸ ਛੱਡਣ ਦੇ ਹੁਕਮ ਜਾਰੀ
ਫ਼ਰਾਂਸ, 8 ਅਗਸਤ- ਭਾਰਤੀ ਓਲੰਪਿਕ ਸੰਘ ਨੇ ਪਹਿਲਵਾਨ ਅੰਤਿਮ ਪੰਘਾਲ ਅਤੇ ਉਸ ਦੇ ਸਹਿਯੋਗੀ ਸਟਾਫ਼ ਨੂੰ ਫਰਾਂਸੀਸੀ ਅਧਿਕਾਰੀਆਂ ਦੁਆਰਾ ਅਨੁਸ਼ਾਸਨੀ ਉਲੰਘਣਾ ਦੇ ਨੋਟਿਸ ਵਿਚ ਲਿਆਉਣ ਤੋਂ ਬਾਅਦ ਵਾਪਸ ਭਾਰਤ ਭੇਜਣ ਦਾ ਫ਼ੈਸਲਾ ਕੀਤਾ ਹੈ। ਆਈ.ਓ.ਏ. ਨੇ ਆਪਣੇ ਬਿਆਨ ਵਿਚ ਕਿਹਾ ਕਿ ਫ਼ਰਾਂਸੀਸੀ ਅਧਿਕਾਰੀਆਂ ਵਲੋਂ ਦਿੱਤੀ ਗਈ ਸ਼ਿਕਾਇਤ ਕਿ ਅੰਤਿਮ ਪੰਘਾਲ ਅਤੇ ਉਸ ਦੇ ਸਹਿਯੋਗੀ ਸਟਾਫ਼ ਨੇ ਅਨੁਸ਼ਾਸਨੀ ਨਿਯਮਾਂ ਦੀ ਉਲੰਘਣਾ ਕੀਤੀ ਹੈ, ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਫ਼ਰੈਂਚ ਅਧਿਕਾਰੀਆਂ ਨੇ ਭਾਰਤੀ ਉਲੰਪਿਕ ਸੰਘ ਕੋਲ ਉਸ ਸਮੇਂ ਸ਼ਿਕਾਇਤ ਕੀਤੀ, ਜਦੋਂ ਅੰਤਿਮ ਪੰਘਾਲ ਨੇ ਆਪਣੀ ਭੈਣ ਨੂੰ ਉਲੰਪਿਕ ਖੇਡਾਂ ਦੇ ਪਿੰਡ ਵਿਚ ਦਾਖਲ ਹੋਣ ਵਿਚ ਮਦਦ ਕਰਨ ਲਈ ਆਪਣੀ ਮਾਨਤਾ ਦਿੱਤੀ ਸੀ। ਇਸ ਲਈ ਉਸ ਨੂੰ ਉਸ ਦੇ ਸਹਿਯੋਗੀ ਸਟਾਫ਼ ਦੇ ਨਾਲ ਭਾਰਤ ਵਾਪਸ ਭੇਜਿਆ ਜਾਵੇਗਾ।